
ਭਾਜਪਾ ਨੇ ਸ਼ੁੱਕਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਪਰ ਉਸ ਵਿਚ ਤੇਜਿੰਦਰ ਪਾਲ ਬੱਗਾ ਦਾ ਨਾਮ ਸ਼ਾਮਲ ਨਹੀਂ ਸੀ
ਨਵੀਂ ਦਿੱਲੀ : ਦਿੱਲੀ ਦੀ 70 ਵਿਧਾਨ ਸਭਾ ਸੀਟਾਂ ਦੇ ਲਈ ਭਾਜਪਾ ਨੇ ਸੋਮਵਾਰ ਸ਼ਾਮੀਂ ਆਪਣੇ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਾਰਟੀ ਨੇ ਆਪਣੇ ਬੁਲਾਰੇ ਤੇਜਿੰਦਰਪਾਲ ਬੱਗਾ ਨੂੰ ਵੀ ਟਿਕਟ ਦਿੱਤਾ ਹੈ ਜਿਸ 'ਤੇ ਬੱਗਾ ਨੇ ਪਾਰਟੀ ਦਾ ਆਪਣੇ ਅਨੋਖੇ ਤਰੀਕੇ ਨਾਲ ਧੰਨਵਾਦ ਕੀਤਾ ਹੈ।
File Photo
ਦਰਅਸਲ ਭਾਜਪਾ ਨੇ ਸ਼ੁੱਕਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਪਰ ਉਸ ਵਿਚ ਤੇਜਿੰਦਰ ਪਾਲ ਬੱਗਾ ਦਾ ਨਾਮ ਸ਼ਾਮਲ ਨਹੀਂ ਸੀ ਜਿਸ ਕਰਕੇ ਸੋਸ਼ਲ ਮੀਡੀਆ 'ਤੇ ਉਹ ਕਾਫੀ ਟਰੋਲ ਵੀ ਹੋਏ ਸਨ। ਮੀਡੀਆ ਰਿਪੋਰਟਾ ਅਨੁਸਾਰ ਬੱਗਾ ਨੂੰ ਉਮੀਦ ਸੀ ਕਿ ਪਾਰਟੀ ਉਨ੍ਹਾਂ ਨੂੰ ਤਿਲਕ ਨਗਰ ਤੋਂ ਟਿਕਟ ਦੇਵੇਗੀ ਪਰ ਭਾਜਪਾ ਨੇ ਬੱਗਾ ਨੂੰ ਹਰੀ ਨਗਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਜਿਸ 'ਤੇ ਬੱਗਾ ਨੇ ਆਪਣੀ ਪਾਰਟੀ ਭਾਜਪਾ ਦਾ ਵੱਖਰੇ ਹੀ ਤਰੀਕੇ ਨਾਲ ਸ਼ੁੱਕਰੀਆ ਅਦਾ ਕੀਤਾ ਹੈ।
Thanks everyone pic.twitter.com/3jqhAFUOEN
— Tajinder Pal Singh Bagga (@TajinderBagga) January 20, 2020
ਬੱਗਾ ਨੇ ਆਪਣੇ ਟਵੀਟਰ 'ਤੇ ਸੱਭ ਦਾ ਧੰਨਵਾਦ ਕਰਦਿਆਂ ਆਪਣੀ ਫੋਟੋ ਨਾਲ ਇਕ ਰੈਪ ਗਾਣਾ ਸ਼ੇਅਰ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ''ਰਾਸ਼ਟਰਵਾਦ ਦੇ ਬਾਦਲ ਜਿਸ ਤਰ੍ਹਾਂ ਬੱਗਾ, ਬੱਗਾ ਹਰ ਜਗ੍ਹਾ''। ਇਸ ਰੈਪ ਗਾਣੇ ਨਾਲ ਤੇਜਿੰਦਰਪਾਲ ਨੇ ਸਮਾਜਕ ਅਤੇ ਰਾਜਨੀਤਿਕ ਸੰਘਰਸ਼ਾ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਫੋਟੋ ਵਾਲੇ ਰੈਪ ਗਾਣੇ ਨਾਲ ਬੱਗਾ ਨੇ ਬੱਗਾ4ਹਰੀਨਗਰ ਦਾ ਇਕ ਹੈਸਟੈਗ ਵੀ ਲਿਖਿਆ ਹੈ।
File Photo
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਦੇ ਲਈ 8 ਫਰਵਰੀ ਨੂੰ ਇਕੋ ਪੜਾਅ ਅੰਦਰ ਵੋਟਾ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ। ਦਿੱਲੀ ਦੀ ਸੱਤਾ 'ਤੇ ਕਾਬਜ਼ ਹੋਣ ਦੇ ਲਈ ਭਾਜਪਾ ਨੇ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ।ਦੂਜੀ ਸੂਚੀ ਵਿਚ ਭਾਜਪਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਆਪਣੇ ਉਮੀਦਵਾਰ ਸੁਨੀਲ ਯਾਦਵ ਨੂੰ ਵੀ ਮੈਦਾਨ ਵਿਚ ਉਤਾਰ ਦਿੱਤਾ ਹੈ।