ਰਿੰਗ ਰੋਡ ‘ਤੇ ਟਰੈਕਟਰ ਰੈਲੀ ਕੱਢਣ ‘ਤੇ ਅੜੇ ਕਿਸਾਨ, ਪੁਲਿਸ ਨੇ ਦਿੱਤਾ ਇਹ ਆਪਸ਼ਨ
Published : Jan 21, 2021, 3:18 pm IST
Updated : Jan 21, 2021, 3:18 pm IST
SHARE ARTICLE
Tractor Rally
Tractor Rally

ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਨੂੰ ਲੈ ਕੇ ਚੱਲ ਰਹੀ ਦਿੱਲੀ ਪੁਲਿਸ ਅਤੇ ਕਿਸਾਨਾਂ ਦੇ ਵਿਚ...

ਨਵੀਂ ਦਿੱਲੀ: ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਨੂੰ ਲੈ ਕੇ ਚੱਲ ਰਹੀ ਦਿੱਲੀ ਪੁਲਿਸ ਅਤੇ ਕਿਸਾਨਾਂ ਦੇ ਵਿਚ ਬੈਠਕ ਖ਼ਤਮ ਹੋ ਗਈ ਹੈ। ਕਿਸਾਨਾਂ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਵਿਚ ਦਖਲ ਹੋਣ ਤੋਂ ਇੰਨਕਾਰ ਕੀਤਾ ਹੈ। ਜਦਕਿ ਕਿਸਾਨ ਦਿੱਲੀ ਦੇ ਆਉਟਰ ਰਿੰਗ ਰੋਡ ਉਤੇ ਟ੍ਰੈਕਟਰ ਰੈਲੀ ਕੱਢਣਾ ਚਾਹੁੰਦੇ ਹਨ।

KissanKissan

ਉਥੇ ਹੀ ਪੁਲਿਸ ਵੱਲੋਂ ਕੇਐਮਪੀ ਐਕਸਪ੍ਰੈਸ ਵੇਅ ਉਤੇ ਛੋਟੀ ਰੈਲੀ ਕੱਢਣ ਦਾ ਆਪਸ਼ਨ ਦਿੱਤਾ ਗਿਆ ਸੀ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਇਸ ਆਪਸ਼ਨ ਨੂੰ ਖਾਰਜ਼ ਕਰ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਬੈਠਕ ਤੋਂ ਬਾਅਦ ਕਮੇਟੀ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਚਰਚਾ ਕੀਤੀ ਜਾਵੇਗੀ।

KissanKissan

ਹਾਂਲਾਕਿ, ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਟਰੈਕਟਰ ਰੈਲੀ ਨੂੰ ਲੈ ਕੇ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਹਰਿਆਣਾ, ਦਿੱਲੀ ਅਤੇ ਯੂਪੀ ਪੁਲਿਸ ਨੇ ਕਿਸਾਨਾਂ ਦੀ ਬੈਠਕ ਹੋ ਰਹੀ ਹੈ।

Kissan MorchaKissan Morcha

ਸਾਨੂੰ ਉਮੀਦ ਹੈ ਕਿ ਗਣਤੰਤਰ ਦਿਵਸ ਦੀ ਰੈਲੀ ਬਿਲਕੁਲ ਹੋਵੇਗੀ। ਟਰੈਕਟਰ ਰੈਲੀ ਨੂੰ ਲੈ ਕੇ ਕਿਸਾਨਾਂ ਨਾਲ ਗੱਲ ਕਰਨ ਦੇ ਲਈ ਦਿੱਲੀ ਪੁਲਿਸ ਦੇ ਜੁਆਇੰਟ ਪੁਲਿਸ ਕਮਿਸ਼ਨਰ ਐਸਐਸ ਯਾਦਵ ਸਿੰਘੂ ਬਾਰਡਰ ਦੇ ਨੇੜੇ ਇਕ ਰਿਜ਼ਾਰਟ ‘ਚ ਪਹੁੰਚੇ।

Tractor RallyTractor Rally

ਕੇਂਦਰ ਸਰਕਾਰ ਦੇ ਨਾਲ ਬੀਤੇ ਦਿਨ ਹੋਈ ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਵੇਗੀ। ਜਿਸ ਤੋਂ ਬਾਅਦ ਸ਼ਾਮ ਪੰਜ ਵਜੇ ਕਿਸਾਨ ਜਥੇਬੰਦੀਆਂ ਪ੍ਰੈਸ ਕਾਂਨਫਰੰਸ ਕਰਨਗੇ। ਸਰਕਾਰ ਨੇ ਬੀਤੇ ਦਿਨ ਖੇਤੀ ਕਾਨੂੰਨਾਂ ਨੂੰ ਇਕ ਸਾਲ ਤੱਕ ਟਾਲਨ ਦਾ ਪ੍ਰਸਾਤਵ ਰੱਖਿਆ ਹੈ। ਜਿਸਤੋਂ ਬਾਅਦ ਕੋਈ ਅਹਿਮ ਸਿੱਟਾ ਨਿਕਲ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement