
Amit Shah News : ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਪ੍ਰੇਸ਼ਨ ਦੀ ਸਫ਼ਲਤਾ ਦਾ ਕੀਤਾ ਟਵੀਟ
Another big blow to Naxalism, 14 Naxalites killed on Odisha-Chhattisgarh border: Amit Shah Punjabi News : ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਇਕ ਟਵੀਟ ਸਾਂਝਾ ਕਰ ਕਿਹਾ ਕਿ ਓਡੀਸ਼ਾ-ਛੱਤੀਸਗੜ੍ਹ ਸਰਹੱਦ 'ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼), ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਓਡੀਸ਼ਾ ਅਤੇ ਛੱਤੀਸਗੜ੍ਹ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ 14 ਨਕਸਲੀ ਮਾਰੇ ਗਏ। ਜੋ ਕਿ "ਨਕਸਲਵਾਦ ਲਈ ਇਕ ਹੋਰ ਵੱਡਾ ਝਟਕਾ" ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸ਼ਾਹ ਨੇ ਕਿਹਾ ਕਿ 'ਨਕਸਲ ਮੁਕਤ ਭਾਰਤ' ਦੇ ਸੰਕਲਪ ਅਤੇ ਸੁਰੱਖਿਆ ਬਲਾਂ ਦੇ ਸਾਂਝੇ ਯਤਨਾਂ ਕਾਰਨ, ਨਕਸਲਵਾਦ ਅੱਜ ਆਖ਼ਰੀ ਸਾਹ ਲੈ ਰਿਹਾ ਹੈ।
ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਲਿਖਿਆ, "ਨਕਸਲਵਾਦ ਨੂੰ ਇਕ ਹੋਰ ਵੱਡਾ ਝਟਕਾ। ਸਾਡੇ ਸੁਰੱਖਿਆ ਬਲਾਂ ਨੇ 'ਨਕਸਲ ਮੁਕਤ ਭਾਰਤ' ਬਣਾਉਣ ਦੀ ਦਿਸ਼ਾ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀ.ਆਰ.ਪੀ.ਐਫ਼, ਐਸ.ਓ.ਜੀ ਓਡੀਸ਼ਾ ਅਤੇ ਛੱਤੀਸਗੜ੍ਹ ਪੁਲਿਸ ਨੇ ਓਡੀਸ਼ਾ-ਛੱਤੀਸਗੜ੍ਹ ਸਰਹੱਦ 'ਤੇ ਇਕ ਸਾਂਝੇ ਆਪ੍ਰੇਸ਼ਨ ਵਿਚ 14 ਨਕਸਲੀਆਂ ਨੂੰ ਮਾਰ ਦਿਤਾ।
ਇਕ ਅਧਿਕਾਰੀ ਨੇ ਦਸਿਆ ਕਿ ਛੱਤੀਸਗੜ੍ਹ-ਓਡੀਸ਼ਾ ਸਰਹੱਦ 'ਤੇ ਮੈਨਪੁਰ ਥਾਣਾ ਖੇਤਰ ਦੇ ਜੰਗਲਾਂ ਵਿਚ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਸਵੇਰੇ ਹੋਏ ਤਾਜ਼ਾ ਮੁਕਾਬਲਿਆਂ ਵਿਚ ਮਾਓਵਾਦੀ ਮਾਰੇ ਗਏ।
(For more Punjabi news apart from Another big blow to Naxalism, 14 Naxalites killed on Odisha-Chhattisgarh border: Amit Shah Punjabi News stay tuned to Rozana Spokesman)