
Delhi News : ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ, ਅਸੀਂ ਪੰਜਾਬ ਅਤੇ ਦਿੱਲੀ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕੀਤੇ - ਮਾਨ
Delhi News in Punjabi : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਲਈ ਸ਼ਕੂਰਬਸਤੀ, ਤ੍ਰਿਨਗਰ ਅਤੇ ਮੰਗੋਲਪੁਰੀ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਮਾਨ ਨੇ ਸਭ ਤੋਂ ਪਹਿਲਾਂ ਸ਼ਕੂਰਬਸਤੀ ਵਿੱਚ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਲਈ ਰੋਡ ਸ਼ੋਅ ਕੀਤਾ। ਫਿਰ ਉਨ੍ਹਾਂ ਤ੍ਰਿਨਗਰ ਅਤੇ ਮੰਗੋਲਪੁਰੀ ਵਿਧਾਨ ਸਭਾ ਵਿੱਚ ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਅਤੇ ਸਥਾਨਕ ਲੋਕ ਹਾਜ਼ਰ ਸਨ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਨਾਅਰੇਬਾਜ਼ੀ ਕਰਕੇ ਸਵਾਗਤ ਕੀਤਾ। ਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਦਿੱਲੀ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਮਾਨ ਨੇ ਸਭ ਤੋਂ ਪਹਿਲਾਂ ਸ਼ਕੂਰਬਸਤੀ ਵਿੱਚ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਲਈ ਰੋਡ ਸ਼ੋਅ ਕੀਤਾ। ਫਿਰ ਉਨ੍ਹਾਂ ਤ੍ਰਿਨਗਰ ਅਤੇ ਮੰਗੋਲਪੁਰੀ ਵਿਧਾਨ ਸਭਾ ਵਿੱਚ ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਅਤੇ ਸਥਾਨਕ ਲੋਕ ਹਾਜ਼ਰ ਸਨ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਨਾਅਰੇ ਲਾ ਕੇ ਸਵਾਗਤ ਕੀਤਾ। ਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਦਿੱਲੀ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਸ਼ਕੂਰਬਸਤੀ ਵਿੱਚ ਰੋਡ ਸ਼ੋਅ ਦੌਰਾਨ ਭਾਜਪਾ ਦਾ ਚੋਣ ਨਿਸ਼ਾਨ ਕਮਲ ਛਾਪ ਵਾਲਾ ਗੁਬਾਰਾ ਹਵਾ ਵਿੱਚ ਲਟਕ ਰਿਹਾ ਸੀ। ਗੁਬਾਰੇ ਦੀ ਹਵਾ ਨਿਕਲ ਰਹੀ ਸੀ। ਮਾਨ ਨੇ ਇਸ 'ਤੇ ਚੁਟਕੀ ਲੈਂਦਿਆਂ ਲੋਕਾਂ ਨੂੰ ਗੁਬਾਰਾ ਦਿਖਾਉਂਦੇ ਹੋਏ ਕਿਹਾ ਕਿ ਇਹ ਸੰਕੇਤ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਹਵਾ ਨਿਕਲ ਚੁੱਕੀ ਹੈ। ਨਤੀਜੇ ਵਾਲੇ ਦਿਨ ਵੀ ਉਨ੍ਹਾਂ ਦਾ ਇਹੀ ਹਾਲ ਹੋਣ ਵਾਲਾ ਹੈ।
ਤ੍ਰਿਨਗਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ 5 ਫਰਵਰੀ ਦਾ ਦਿਨ ਦਿੱਲੀ ਲਈ ਇਤਿਹਾਸਕ ਦਿਨ ਸਾਬਤ ਹੋਵੇਗਾ, ਇਸ ਲਈ ਅਜਿਹਾ ਉਮੀਦਵਾਰ ਚੁਣੋ ਜੋ ਤੁਹਾਡੇ ਵਿਚਕਾਰ ਰਹਿੰਦਾ ਹੋਵੇ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਆਮ ਪਰਿਵਾਰਾਂ ਤੋਂ ਆਉਂਦੇ ਹਨ, ਇਸ ਲਈ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਮਾਨ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਉਹ ਕੇਜਰੀਵਾਲ ਦੀਆਂ ਲੋਕ ਭਲਾਈ ਸਕੀਮਾਂ ਨੂੰ ਮੁਫਤ ਦੀਆਂ ਰੇਵੜੀਆਂ ਦੱਸਦੇ ਸਨ ਅਤੇ ਹੁਣ ਉਹ ਖੁਦ ਮੁਫਤ ਦੀਆਂ ਸਕੀਮਾਂ ਦਾ ਐਲਾਨ ਕਰ ਰਹੇ ਹਨ। ਪਰ ਉਹ ਕੁਝ ਨਹੀਂ ਦੇਣਗੇ, ਪਹਿਲਾਂ ਵੀ ਹਰ ਵਿਅਕਤੀ ਨੂੰ 15 ਲੱਖ ਰੁਪਏ ਦੇਣ ਵਰਗੇ ਕਈ ਝੂਠੇ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਉਹ ਕਰਦੀ ਹੈ। ਅਸੀਂ ਪੰਜਾਬ ਅਤੇ ਦਿੱਲੀ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਵਾਰ ਚੋਣਾਂ ਵਿੱਚ ਬਹੁਤ ਘੱਟ ਸੀਟਾਂ ਮਿਲਣ ਜਾ ਰਹੀਆਂ ਹਨ। ਇੰਨੀ ਘੱਟ ਕਿ ਉਨ੍ਹਾਂ ਦੇ ਸਾਰੇ ਵਿਧਾਇਕ ਇੱਕ ਕਾਰ ਵਿੱਚ ਬੈਠ ਕੇ ਇਕੱਠੇ ਵਿਧਾਨ ਸਭਾ ਵਿੱਚ ਜਾ ਸਕਦੇ ਹਨ। ਕਾਂਗਰਸ ਦਾ ਜ਼ੀਰੋ ਸੀਟਾਂ ਦਾ ਰਿਕਾਰਡ ਇਸ ਵਾਰ ਵੀ ਬਰਕਰਾਰ ਰਹਿਣ ਵਾਲਾ ਹੈ। ਕਾਂਗਰਸ ਨੂੰ ਇਸ ਵਿੱਚ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਉਨ੍ਹਾਂ ਦਾ ਪਹਿਲਾਂ ਵੀ ਜ਼ੀਰੋ ਸੀ ਅਤੇ ਭਵਿੱਖ ਵਿੱਚ ਵੀ ਜ਼ੀਰੋ ਰਹੇਗਾ।
ਮਾਨ ਨੇ ਭਾਜਪਾ 'ਤੇ 'ਆਪ' ਆਗੂਆਂ ਖਿਲਾਫ ਜਾਣਬੁੱਝ ਕੇ ਝੂਠੇ ਪਰਚੇ ਦਰਜ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਨੇ ਸਾਡੇ ਆਗੂ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ 'ਚ ਫਸਾ ਕੇ ਜੇਲ 'ਚ ਡੱਕ ਦਿੱਤਾ ਹੈ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਤਾਂ ਕੈਦ ਕਰ ਸਕਦੇ ਹਨ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਜੇਲ੍ਹ ਵਿੱਚ ਨਹੀਂ ਰੱਖ ਸਕਦੇ।
ਮੰਗੋਲਪੁਰੀ 'ਚ ਮਾਨ ਨੇ ਪੰਜਾਬ ਦੀ 'ਆਪ' ਸਰਕਾਰ ਦੇ ਕੰਮਾਂ ਬਾਰੇ ਲੋਕਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣੀ ਨੂੰ ਕਰੀਬ ਤਿੰਨ ਸਾਲ ਹੋ ਗਏ ਹਨ। ਹੁਣ ਤੱਕ ਅਸੀਂ 850 ਮੁਹੱਲਾ ਕਲੀਨਿਕ ਬਣਾਏ ਹਨ। ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਵਿੱਚ ਅਸੀਂ ਪੰਜਾਬ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪੰਜਾਬ ਦੇ ਹਰ ਪਿੰਡ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਉਹ ਵੀ ਬਿਨਾਂ ਕਿਸੇ ਰਿਸ਼ਵਤ ਦੇ। ਅੱਜ ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ।
ਮਾਨ ਨੇ ਭਾਜਪਾ ਅਤੇ ਕਾਂਗਰਸ 'ਤੇ ਆਮ ਆਦਮੀ ਪਾਰਟੀ ਤੋਂ ਗਾਰੰਟੀ ਸ਼ਬਦ ਚੋਰੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਨੂੰ ਮੈਨੀਫੈਸਟੋ ਕਹਿੰਦੇ ਸਨ, ਫਿਰ ਇਸ ਨੂੰ ਸੰਕਲਪ ਪੱਤਰ ਕਹਿਣਾ ਸ਼ੁਰੂ ਕਰ ਦਿੱਤਾ, ਘੋਸ਼ਣਾ ਪੱਤਰ ਵੀ ਕਹਿੰਦੇ ਰਹੇ ਹਨ, ਪਰ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਹੈ, ਇਹ ਲੋਕ ਗਾਰੰਟੀ ਵੀ ਕਹਿਣ ਲੱਗ ਪਏ ਹਨ।
(For more news apart from Chief Minister Bhagwant Mann road show in Delhi, appealed people win AAP candidates News in Punjabi, stay tuned to Rozana Spokesman)