
ਬੱਚੇ ਦੀ ਸਿਹਤ ਉਦੋਂ ਵਿਗੜ ਗਈ ਜਦੋਂ ਉਹ ਆਪਣੀ ਮਾਂ ਨਾਲ ਕਤਰ ਤੋਂ ਫਲਾਈਟ ਰਾਹੀਂ ਵਾਪਸ ਆ ਰਿਹਾ ਸੀ।
Kerela News: ਕੇਰਲ ਜਾਣ ਵਾਲੀ ਉਡਾਣ ਦੌਰਾਨ 11 ਮਹੀਨੇ ਦੇ ਬੱਚੇ ਦੀ ਸਿਹਤ ਵਿਗੜ ਗਈ ਅਤੇ ਕੋਚੀ ਦੇ ਇੱਕ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਬੱਚੇ ਦੀ ਪਛਾਣ ਫੇਸਿਨ ਅਹਿਮਦ ਵਜੋਂ ਹੋਈ ਹੈ, ਜਿਸ ਦੇ ਮਾਪੇ ਮੂਲ ਰੂਪ ਵਿੱਚ ਮਲੱਪੁਰਮ ਦੇ ਰਹਿਣ ਵਾਲੇ ਹਨ। ਬੱਚੇ ਦੀ ਸਿਹਤ ਉਦੋਂ ਵਿਗੜ ਗਈ ਜਦੋਂ ਉਹ ਆਪਣੀ ਮਾਂ ਨਾਲ ਕਤਰ ਤੋਂ ਫਲਾਈਟ ਰਾਹੀਂ ਵਾਪਸ ਆ ਰਿਹਾ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਉਡਾਣ ਦੌਰਾਨ ਬੇਚੈਨੀ ਮਹਿਸੂਸ ਹੋਈ ਅਤੇ ਜਹਾਜ਼ ਦੇ ਨੇਦੁੰਬਸੇਰੀ ਹਵਾਈ ਅੱਡੇ 'ਤੇ ਉਤਰਨ ਤੋਂ ਤੁਰਤ ਬਾਅਦ ਉਸ ਨੂੰ ਅੰਗਾਮਾਲੀ ਦੇ ਇੱਕ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਬੱਚਾ ਪਹਿਲਾਂ ਹੀ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ ਅਤੇ ਉਸ ਨੂੰ ਇਲਾਜ ਲਈ ਉਸ ਦੇ ਗ੍ਰਹਿ ਰਾਜ ਲਿਆਂਦਾ ਜਾ ਰਿਹਾ ਸੀ।