ਪਿਛਲੇ ਛੇ ਮਹੀਨਿਆਂ 'ਚ ਆਪਣੇ ਪਤੀ ਨੂੰ 8-10 ਵਾਰ ਕੁੱਟ ਚੁੱਕੀ
wife cut off the husband's tongue Ghaziabad News: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੋਦੀਨਗਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਸੰਜੇਪੁਰੀ ਇਲਾਕੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੀ ਪਤਨੀ ਨੇ ਝਗੜੇ ਦੌਰਾਨ ਚਾਕੂ ਨਾਲ ਆਪਣੇ ਪਤੀ ਦੀ ਜੀਭ ਵੱਢ ਦਿੱਤੀ। ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਮੇਰਠ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਡਾਕਟਰਾਂ ਨੂੰ ਨੌਜਵਾਨ ਦੀ ਦੁਬਾਰਾ ਬੋਲਣ ਦੀ ਸਮਰੱਥਾ 'ਤੇ ਸ਼ੱਕ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਔਰਤ ਦੀ ਕੁੱਟਮਾਰ ਕੀਤੀ, ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ।
ਰਿਪੋਰਟਾਂ ਅਨੁਸਾਰ, ਵਿਪਿਨ (26) ਮੋਦੀਨਗਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਆਪਣੀ ਮਾਂ ਗੀਤਾ ਅਤੇ ਆਪਣੀ ਪਤਨੀ ਈਸ਼ਾ ਨਾਲ ਰਹਿੰਦਾ ਹੈ। ਵਿਪਿਨ ਅਤੇ ਈਸ਼ਾ ਦਾ ਵਿਆਹ ਪਿਛਲੇ ਸਾਲ ਮਾਰਚ ਵਿੱਚ ਹੋਇਆ ਸੀ। ਵਿਪਿਨ ਦੀ ਮਾਂ ਗੀਤਾ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਲਗਭਗ 11 ਵਜੇ, ਜੋੜੇ ਨੇ ਖਾਣੇ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਹ ਬਾਅਦ ਵਿੱਚ ਲੜਾਈ ਵਿੱਚ ਬਦਲ ਗਈ।
ਉਹ ਇਹ ਸੋਚ ਕੇ ਆਪਣੇ ਕਮਰੇ ਵਿੱਚ ਚਲੀ ਗਈ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਤੇ ਉਹ ਆਪਣੇ ਆਪ ਹੀ ਸੁਲਝਾ ਲੈਣਗੇ। ਹਾਲਾਂਕਿ, ਉਨ੍ਹਾਂ ਦਾ ਝਗੜਾ ਵਧਦਾ ਗਿਆ। ਰਾਤ 1 ਵਜੇ ਦੇ ਕਰੀਬ, ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਈਸ਼ਾ ਰਸੋਈ ਵਿੱਚੋਂ ਚਾਕੂ ਲੈ ਆਈ। ਉਸ ਨੇ ਵਿਪਿਨ ਦੀ ਜੀਭ 'ਤੇ ਵਾਰ ਕੀਤਾ, ਜਿਸ ਨਾਲ ਉਸ ਦੀ ਜੀਭ ਕੱਟੀ ਗਈ। ਫਿਰ ਪਤਨੀ ਨੇ ਕੱਟੀ ਹੋਈ ਜੀਭ ਬਿਸਤਰੇ 'ਤੇ ਸੁੱਟ ਦਿੱਤੀ।
ਜੀਭ ਕੱਟਣ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਵਹਿਣ ਲੱਗਾ ਤੇ ਵਿਪਿਨ ਆਪਣੀ ਮਾਂ ਕੋਲ ਭੱਜਿਆ। ਪੁੱਤ ਦੀ ਹਾਲਤ ਦੇਖ ਕੇ ਉਹ ਚੀਕਣ ਲੱਗ ਪਈ। ਉਸਨੂੰ ਤੁਰੰਤ ਮੋਦੀਨਗਰ ਦੇ ਜੀਵਨ ਹਸਪਤਾਲ ਲਿਜਾਇਆ ਗਿਆ। ਉੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਉਸ ਨੂੰ ਮੇਰਠ ਦੇ ਸੁਭਾਰਤੀ ਹਸਪਤਾਲ ਰੈਫ਼ਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਸਰਜਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵਿਪਿਨ ਭਵਿੱਖ ਵਿੱਚ ਬੋਲ ਸਕੇਗਾ ਜਾਂ ਨਹੀਂ।
ਮੰਗਲਵਾਰ ਸਵੇਰੇ ਜਿਵੇਂ ਹੀ ਇਹ ਖ਼ਬਰ ਫੈਲੀ, ਆਂਢ-ਗੁਆਂਢ ਦੇ ਲੋਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਈਸ਼ਾ ਨੂੰ ਉਸ ਦੇ ਕਮਰੇ ਵਿੱਚੋਂ ਬਾਹਰ ਕੱਢਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਮੋਦੀਨਗਰ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਜਦੋਂ ਮੋਦੀਨਗਰ ਪੁਲਿਸ ਨੇ ਦੋਸ਼ੀ ਈਸ਼ਾ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ, ਤਾਂ ਉਹ ਮਹਿਲਾ ਪੁਲਿਸ ਅਧਿਕਾਰੀਆਂ ਨਾਲ ਭਿੜ ਗਈ।
ਈਸ਼ਾ ਨੇ ਪੁਲਿਸ ਨੂੰ ਦੱਸਿਆ ਕਿ ਮੇਰੀ ਕੱਲ੍ਹ ਰਾਤ ਆਪਣੇ ਪਤੀ ਨਾਲ ਲੜਾਈ ਹੋਈ ਸੀ। ਮੈਂ ਚੋਰੀ-ਛਿਪੇ ਸ਼ਰਾਬ ਪੀਤੀ ਸੀ, ਅਤੇ ਉਹ ਅੰਡਿਆਂ ਦੀ ਸਬਜ਼ੀ ਨਹੀਂ ਖਾਣਾ ਚਾਹੁੰਦਾ ਸੀ।
ਮੇਰੇ ਪਤੀ ਨੇ ਬੰਦ ਕਮਰੇ ਵਿਚ ਮੈਨੂੰ ਝਿੜਕਿਆ, ਤਾਂ ਮੈਨੂੰ ਗੁੱਸਾ ਆਇਆ ਅਤੇ ਮੈਂ ਉਸ ਦੀ ਜੀਭ ਵੱਢ ਦਿੱਤੀ। ਈਸ਼ਾ ਨੇ ਕਿਹਾ ਕਿ ਵਿਪਿਨ ਉਸ ਨੂੰ ਸ਼ਰਾਬ ਪੀਣ ਅਤੇ ਇੰਸਟਾਗ੍ਰਾਮ ਰੀਲ ਬਣਾਉਣ ਤੋਂ ਰੋਕਦਾ ਸੀ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਨੇ ਵਿਆਹ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਵਿੱਚ ਆਪਣੇ ਪਤੀ ਨੂੰ 8-10 ਵਾਰ ਕੁੱਟਿਆ ਹੈ।
