
ਪੁਲਵਾਮਾ ਅਟੈਕ ਤੋਂ ਬਾਅਦ ਕੇਂਦਰ ਸਰਕਾਰ ਨੇ ਜਵਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਹਿਮ ਫੈਸਲਾ........
ਨਵੀਂ ਦਿੱਲੀ: ਪੁਲਵਾਮਾ ਅਟੈਕ ਤੋਂ ਬਾਅਦ ਕੇਂਦਰ ਸਰਕਾਰ ਨੇ ਜਵਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਹਿਮ ਫੈਸਲਾ ਲਿਆ ਹੈ। ਹੁਣ ਅਰਧ ਫੌਜੀ ਬਲਾਂ ਦੇ ਜਵਾਨ ਸ਼ੀ੍ਨਗਰ ਆਉਣ ਜਾਣ ਲਈ ਹਵਾਈ ਸਫਰ ਕਰ ਸਕਣਗੇ। ਗ੍ਹਿ ਮੰਤਰਾਲਾ ਦੇ ਆਦੇਸ਼ ਮੁਤਾਬਕ ਦਿੱਲੀ-ਸ਼ੀ੍ਨਗਰ, ਸ਼ੀ੍ਨਗਰ-ਦਿੱਲੀ, ਜੰਮੂ-ਸ਼ੀ੍ਨਗਰ ਅਤੇ ਸ਼ੀ੍ਨਗਰ-ਜੰਮੂ ਵਿਚ ਯਾਤਰਾ ਲਈ ਹਵਾਈ ਸਫਰ ਕਰ ਸਕਣਗੇ। ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲਾਂ ਦੇ ਸਾਰੇ ਜਵਾਨਾਂ 'ਤੇ ਇਹ ਹੁਕਮ ਲਾਗੂ ਹੋਵੇਗਾ।
Airplan
ਇਸ ਹੁਕਮ ਤੋਂ ਅਰਧ ਫੌਜੀ ਬਲਾਂ ਦੇ 7, 80, 000 ਜਵਾਨਾਂ ਨੂੰ ਫਾਇਦਾ ਹੋਵੇਗਾ। ਇਹਨਾਂ ਵਿਚ ਕਾਂਸਟੇਬਲ, ਹੈਡ ਕਾਂਸਟੇਬਲ ਅਤੇ ਐਸਆਈ ਤੋਂ ਲੈ ਕੇ ਹੋਰ ਕਈ ਕਰਮਚਾਰੀ ਸ਼ਾਮਲ ਹਨ। ਇਸ ਫੈਸਲੇ ਨੂੰ ਤੁਰੰਤ ਲਾਗੂ ਕਰਨ ਦਾ ਆਦੇਸ਼ ਗ੍ਹਿ ਮੰਤਰਾਲਾ ਵਲੋਂ ਦਿੱਤਾ ਗਿਆ ਹੈ। ਹੁਕਮ ਮੁਤਾਬਕ ਜਵਾਨ ਡਿਊਟੀ ਦੇ ਦੌਰਾਨ ਯਾਤਰਾ ਕਰਨ ਤੋਂ ਇਲਾਵਾ ਛੁੱਟੀ 'ਤੇ ਸ਼ੀ੍ਨਗਰ ਤੋਂ ਵਾਾਪਸ ਜਾਣ ਜਾਂ ਫਿਰ ਆਉਣ ਲਈ ਵੀ ਹਵਾਈ ਯਾਤਰਾ ਕਰ ਸਕਣਗੇ।
ਧਿਆਨ ਦੇਣ ਯੋਗ ਹੈ ਕਿ ਪੁਲਵਾਮਾ ਵਿਚ ਸੀਆਰਪੀਐਫ ਕਾਫਿਲੇ 'ਤੇ ਅਤਿਵਾਦੀ ਹਮਲੇ ਤੋਂ ਬਾਅਦ ਮੀਡੀਆ ਰਿਪੋਰਟਸ ਵਿਚ ਇਹ ਕਿਹਾ ਗਿਆ ਸੀ ਕਿ ਅਰਧ ਸੈਨਿਕ ਬਲਾਂ ਨੇ ਹਵਾਈ ਸਫਰ ਦੀ ਮੰਗ ਕੀਤੀ ਸੀ, ਪਰ ਇਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਸੀ। ਹਾਲਾਂਕਿ ਗ੍ਹਿ ਮੰਤਰਾਲਾ ਨੇ ਅਜਿਹੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਸੀਆਰਪੀਐਫ ਵਲੋਂ ਅਜਿਹੀ ਕੋਈ ਮੰਗ ਹੀ ਨਹੀਂ ਕੀਤੀ ਗਈ ਸੀ।