
ਇਨ੍ਹਾਂ ਦੀ ਕਿਸਾਨਾਂ ਦੀ ਰਿਹਾਈ ਲਈ 200 ਦੇ ਕਰੀਬ ਵਕੀਲ ਦਿਨ-ਰਾਤ ਕੰਮ ਕਰ ਰਹੇ ਹਨ।
ਨਵੀਂ ਦਿੱਲੀ: ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ 'ਚੋਂ ਬੀਤੇ ਦਿਨੀ 15 ਹੋਰ ਕਿਸਾਨਾਂ ਨੂੰ ਜ਼ਮਾਨਤ ਮਿਲ ਗਈ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਇਨ੍ਹਾਂ ਦੀ ਕਿਸਾਨਾਂ ਦੀ ਰਿਹਾਈ ਲਈ 200 ਦੇ ਕਰੀਬ ਵਕੀਲ ਦਿਨ-ਰਾਤ ਕੰਮ ਕਰ ਰਹੇ ਹਨ।
Update: DSGMC Legal Team’s Big success - Bail granted to 10 more people who were arrested under FIR 22/2021
— Manjinder Singh Sirsa (@mssirsa) February 20, 2021
Jagser Singh
Makhan Singh
Birender Singh
Gurpender Singh
Jasminder Singh
Pardeep Singh
Harpreet Singh
Yadvender Singh
Gurpreet Singh
Vicky pic.twitter.com/268Yev3FfU
ਬੀਤੇ ਦਿਨੀ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਲਿਖਿਆ ਹੈ ਕਿ ਡੀ. ਜੀ. ਐਮ. ਸੀ. ਕਿਸਾਨਾਂ ਦੀ ਰਿਹਾਈ ਦੀ ਲੜਾਈ ਲੜ ਰਹੀ ਹੈ ਤੇ ਅੱਜ ਸਾਡੀ ਲੀਗਲ ਟੀਮ ਦੇ ਵਕੀਲਾਂ ਸੰਜੀਵ ਨਸਿਆਰ ਜੀ, ਵਿਨੋਦ ਕੁਮਾਰ ਜੀ, ਗੁਰਤਿੰਦਰ ਸਿੰਘ ਜੀ, ਅਤੁਲ ਸ਼ਰਮਾ ਜੀ ਤੇ ਨਿਖਲ ਰਸਤੋਗੀ ਜੀ ਦੀ ਮਿਹਨਤ ਸਦਕਾ 5 ਹੋਰ ਕਿਸਾਨਾਂ ਨੂੰ ਜ਼ਮਾਨਤ ਮਿਲ ਗਈ ਹੈ।
ਇਨ੍ਹਾਂ 10 ਹੋਰ ਕਿਸਾਨਾਂ ਨੂੰ ਮਿਲੀ ਜਮਾਨਤ
ਥਾਣਾ ਪੱਛਮੀ ਵਿਹਾਰ ਵਿੱਚ ਬੰਦ ਬਠਿੰਡਾ ਜ਼ਿਲ੍ਹੇ ਦੇ ਜਗਸੀਰ ਸਿੰਘ, ਤਲਵੰਡੀ ਸਾਬੋ ਦੇ ਮੱਖਣ ਸਿੰਘ ਤੇ ਬਰਿੰਦਰ ਸਿੰਘ, ਮਾਨਸਾ ਦੇ ਸੁਖਜਿੰਦਰ ਸਿੰਘ ਤੇ ਵਿੱਕੀ, ਮੁਕਤਸਰ ਸਾਹਿਬ ਦੇ ਜਸਵਿੰਦਰ ਸਿੰਘ, ਲੁਧਿਆਣਾ ਦੇ ਪ੍ਰਦੀਪ ਸਿੰਘ, ਫਿਰੋਜ਼ਪੁਰ ਦੇ ਸੁਖਰਾਜ ਸਿੰਘ ਤੇ ਹਰਪ੍ਰੀਤ ਸਿੰਘ, ਫਾਜ਼ਿਲਕਾ ਦੇ ਯਾਦਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ।
Farmers Protest
ਬੁਰਾੜੀ ਥਾਣੇ ਵਿੱਚ ਬੰਦ ਰਾਜਿੰਦਰ ਸਿੰਘ, ਸਤਬੀਰ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਤੇ ਰਵੀ ਕੁਮਾਰ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਭੰਗੂ ਨੇ ਦੱਸਿਆ ਕਿ ਜੋਗਿੰਦਰ ਸਿੰਘ (ਮਾਨਸਾ), ਬਲਵਿੰਦਰ ਸਿੰਘ (ਹੁਸ਼ਿਆਰਪੁਰ), ਗੁਰਦਿਆਲ ਸਿੰਘ (ਹੁਸ਼ਿਆਰਪੁਰ) ਤੇ ਪ੍ਰਗਟ ਸਿੰਘ (ਫ਼ਿਰੋਜ਼ਪੁਰ) ਨੂੰ ਤਿਹਾੜ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ।