ਕੋਕੀਨ ਕੇਸ ਵਿਚ ਪਾਮੇਲਾ ਗੋਸਵਾਮੀ ਨੇ ਲਿਆ ਭਾਜਪਾ ਦੇ ਰਾਕੇਸ਼ ਸਿੰਘ ਦਾ ਨਾਂਅ
Published : Feb 21, 2021, 10:34 am IST
Updated : Feb 21, 2021, 10:34 am IST
SHARE ARTICLE
BJP  Youth Leader Pamela Accuses Party Colleague of Conspiracy
BJP Youth Leader Pamela Accuses Party Colleague of Conspiracy

ਪੱਛਮੀ ਬੰਗਾਲ ਵਿਚ ਭਾਜਪਾ ਇੰਚਾਰਜ ਕੈਲਾਸ਼ ਵਿਜੈਵਰਗੀਆ ਦੇ ਸਹਿਯੋਗੀ ਹਨ ਰਾਕੇਸ਼ ਸਿੰਘ

ਕੋਲਕਾਤਾ: ਹਾਲ ਹੀ ਵਿਚ ਕੋਲਕਾਤਾ ਪੁਲਿਸ ਨੇ ਪੱਛਮੀ ਬੰਗਾਲ ਦੇ ਭਾਜਪਾ ਯੁਵਾ ਮੋਰਚਾ ਦੀ ਨੇਤਾ ਪਾਮੇਲਾ ਗੋਸਵਾਮੀ ਅਤੇ ਉਸ ਦੇ ਕਰੀਬੀ ਦੋਸਤ ਨੂੰ ਦੱਖਣੀ ਕੋਲਕਾਤਾ ਦੇ ਨਿਊ ਅਲੀਪੁਰ ਤੋਂ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਹੈ।  ਕੋਲਕਾਤਾ ਪੁਲਿਸ ਮੁਤਾਬਕ ਉਹਨਾਂ ਪਾਸੋਂ ਲੱਖਾਂ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ ਹੈ।ਇਸ ਮਾਮਲੇ ਵਿਚ ਪਾਮੇਲਾ ਗੋਸਵਾਮੀ ਨੇ ਹੁਣ ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਇਕ ਸਹਿਯੋਗੀ ਦਾ ਨਾਂਅ ਲਿਆ ਹੈ।

Pamela GoswamiPamela Goswami

ਸ਼ਨੀਵਾਰ ਸ਼ਾਮ ਨੂੰ ਜਦੋਂ ਪੁਲਿਸ ਪਾਮੇਲਾ ਗੋਸਵਾਮੀ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਨ ਲਈ ਕੋਰਟ ਲੈ ਕੇ ਪਹੁੰਚੀ ਤਾਂ ਪਾਮੇਲਾ ਨੇ ਪੱਤਰਕਾਰਾਂ ‘ਤੇ ਚਿਲਾਉਂਦੇ ਹੋਏ ਕਿਹਾ ਕਿ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਸਹਿਯੋਗੀ ਰਾਕੇਸ਼ ਸਿੰਘ ਵੀ ਡਰੱਗ ਮਾਮਲੇ ਵਿਚ ਉਹਨਾਂ ਦੇ ਨਾਲ ਸਨ।

Pamela GoswamiPamela Goswami

ਪਾਮੇਲਾ ਗੋਸਵਾਮੀ ਨੇ ਕੀਤੀ ਸੀਆਈਡੀ ਜਾਂਚ ਦੀ ਮੰਗ

ਪਾਮੇਲਾ ਨੇ ਦੋਸ਼ ਲਗਾਇਆ ਕਿ ਰਾਕੇਸ਼ ਸਿੰਘ ਨੇ ਹੀ ਉਹਨਾਂ ਖ਼ਿਲਾਫ ਸਾਜ਼ਿਸ਼ ਰਚੀ ਹੈ। ਇਸ ਦੇ ਨਾਲ ਹੀ ਪਾਮੇਲਾ ਨੇ ਮਾਮਲੇ ਵਿਚ ਸੀਆਈਡੀ ਜਾਂਚ ਦੀ ਮੰਗ ਵੀ ਕੀਤੀ ਹੈ। ਇਸ ਦੌਰਾਨ ਪਾਮੇਲਾ ਨੇ ਕਿਹਾ, ‘ਮੈਂ ਸੀਆਈਡੀ ਜਾਂਚ ਚਾਹੁੰਦੀ ਹਾਂ। ਕੈਲਾਸ਼ ਵਿਜੈਵਰਗੀਆ ਦੇ ਸਹਿਯੋਗੀ ਭਾਜਪਾ ਦੇ ਰਾਕੇਸ਼ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਹ ਉਹਨਾਂ ਦੀ ਸਾਜ਼ਿਸ਼ ਸੀ’।

Kailash VijayvargiyaKailash Vijayvargiya

ਪੱਛਮੀ ਬੰਗਾਲ ਵਿਚ ਭਾਜਪਾ ਇੰਚਾਰਜ ਹਨ ਕੈਲਾਸ਼ ਵਿਜੈਵਰਗੀਆ

ਕੈਲਾਸ਼ ਵਿਜੈਵਰਗੀਆ ਪੱਛਮੀ ਬੰਗਾਲ ਵਿਚ ਭਾਜਪਾ ਇੰਚਾਰਜ ਹਨ। ਪੱਛਮੀ ਬੰਗਾਲ ਵਿਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਪੁਲਿਸ ਨੇ ਸ਼ੁੱਕਰਵਾਰ ਨੂੰ ਪਾਮੇਲਾ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ ਭਾਜਪਾ ਨੇਤਾ ਪਾਮੇਲਾ ਅਤੇ ਉਸ ਦਾ ਦੋਸਤ ਇਕ ਕਾਰ ਵਿਚ ਸਵਾਰ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਪਾਮੇਲਾ ਗੋਸਵਾਮੀ ਦੇ ਬੈਗ ਅਤੇ ਕਾਰ ਦੇ ਹੋਰ ਹਿੱਸਿਆਂ ਤੋਂ ਕਰੀਬ 100 ਗ੍ਰਾਮ ਕੋਕੀਨ ਬਰਾਮਦ ਹੋਈ, ਜਿਸ ਮਗਰੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement