
‘ਪ੍ਰਧਾਨ ਮੰਤਰੀ ਦੁਨੀਆਂ ਭਰ ’ਚ ਗਏ ਪਰ ਆਪਣੇ ਘਰ ਤੋਂ 10 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਕੋਲ ਨਾ ਜਾ ਸਕੇ’
ਰਾਏਬਰੇਲੀ : ਕਾਂਗਰਸ ਨੇਤਾ ਪਿ੍ਰਯੰਕਾ ਗਾਂਧੀ ਨੇ ਇਕ ਸਾਲ ਤੋਂ ਵਧ ਸਮੇਂ ਤਕ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਰਹੇ ਕਿਸਾਨਾਂ ਨਾਲ ਮੁਲਾਕਾਤ ਨਹੀਂ ਕਰਨ ਲਈ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ।
PM Modi
ਪਿ੍ਰਯੰਕਾ ਨੇ ਰਾਏਬਰੇਲੀ ਦੇ ਜਗਤਪੁਰ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੁਨੀਆਂ ਭਰ ਵਿਚ ਗਏ ਪਰ ਉਨ੍ਹਾਂ ਦੇ ਘਰ ਤੋਂ 10 ਕਿਲੋਮੀਟਰ ਦੂਰ ਕਿਸਾਨ ਬੈਠੇ ਰਹੇ ਪਰ ਉਹ ਉੱਥੇ ਨਾ ਜਾ ਸਕੇ। ਜਦੋਂ ਚੋਣਾਂ ’ਚ 2 ਮਹੀਨੇ ਬਾਕੀ ਰਹਿ ਗਏ ਸਨ, ਉਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਇਕ ਵੱਡਾ ਮੁੱਦਾ ਬਣ ਜਾਵੇਗਾ, ਇਸ ਲਈ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ।
Farmers Protest
ਉਨ੍ਹਾਂ ਸਵਾਲ ਕੀਤਾ,‘‘ਤੁਸੀਂ 700 ਕਿਸਾਨਾਂ ਨੂੰ ਮਰਨ ਕਿਉਂ ਦਿਤਾ? ਤੁਸੀਂ ਇਕ ਸਾਲ ਤਕ ਇੰਤਜ਼ਾਰ ਕਿਉਂ ਕੀਤਾ।’’ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਵੀ ਹਮਲਾ ਬੋਲਦੇ ਹੋਏ ਕਿਹਾ,‘‘ਮੈਂ ਕਦੇ ਅਖਿਲੇਸ਼ ਯਾਦਵ ਨੂੰ ਅਪਣੇ ਘਰੋਂ ਬਾਹਰ ਨਿਕਲਦੇ ਨਹੀਂ ਦੇਖਿਆ।
Akhilesh Yadav
ਚੋਣਾਂ ਆਈਆਂ ਤਾਂ ਉਹ ਧਰੁਵੀਕਰਨ ਦੇ ਨਾਮ ’ਤੇ ਵੋਟ ਮੰਗਣ ਲਈ ਨਿਕਲ ਪਏ।’’ ਉਨ੍ਹਾਂ ਕਿਹਾ ਕਿ ਕਾਂਗਰਸ ਉੱਤਰ ਪ੍ਰਦੇਸ਼ ’ਚ ਸੱਤਾ ਵਿਚ ਆਉਣ ’ਤੇ 100 ਦਿਨਾਂ ਅੰਦਰ ਸਰਕਾਰੀ ਨੌਕਰੀ ਦੇ 12 ਲੱਖ ਖ਼ਾਲੀ ਅਹੁਦਿਆਂ ਨੂੰ ਭਰੇਗੀ। ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਦੀਆਂ ਕੁਲ 59 ਸੀਟਾਂ ਲਈ ਅੱਜ ਵੋਟਿੰਗ ਹੋਈ।