ਹੁਣ ਸਿਸੋਦੀਆ ਦੇ ਵਕੀਲ ਨੇ ਵੀ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਨਵੀਂ ਦਿੱਲੀ - ਦਿੱਲੀ ਸ਼ਰਾਬ ਨੀਤੀ ਕੇਸ ਵਿਚ ਮਨੀਸ਼ ਸਿਸੋਦੀਆ ਦੀ ਈਡੀ ਅਤੇ ਸੀਬੀਆਈ ਦੀ ਜ਼ਮਾਨਤ ਦੀ ਸੁਣਵਾਈ ਰੌਜ਼ ਐਵੇਨਿਊ ਕੋਰਟ ਵਿਚ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਸੀਬੀਆਈ ਕੇਸ ਦੀ ਸੁਣਵਾਈ 24 ਮਾਰਚ ਅਤੇ ਈਡੀ ਕੇਸ ਦੀ ਸੁਣਵਾਈ 25 ਮਾਰਚ ਨੂੰ ਹੋਵੇਗੀ। ਅਦਾਲਤ ਨੇ ਈਡੀ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਹੁਣ ਸਿਸੋਦੀਆ ਦੇ ਵਕੀਲ ਨੇ ਵੀ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਸਿਸੋਦੀਆ ਦੇ ਵਕੀਲ ਦਯਾਨ ਕ੍ਰਿਸ਼ਨਨ ਨੇ ਜ਼ਮਾਨਤ ਲਈ ਦਿੱਤੀਆਂ ਇਹ ਦਲੀਲਾਂ
- ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਅਸੀਂ ਹੋਰ ਫ਼ੋਨ ਸੈੱਟਾਂ ਬਾਰੇ ਪਹਿਲਾਂ ਹੀ ਜਵਾਬ ਦੇ ਚੁੱਕੇ ਹਾਂ।
- ਮਨੀਸ਼ ਦੀ ਪਤਨੀ ਬਿਮਾਰ ਹੈ ਅਤੇ ਬੇਟਾ ਵਿਦੇਸ਼ ਵਿਚ ਪੜ੍ਹਦਾ ਹੈ। ਪਤਨੀ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ।
- ਸੀਬੀਆਈ ਜਾਂਚ ਵਿਚ ਸਹਿਯੋਗ ਕਰ ਰਹੇ ਹਾਂ, ਤਲਾਸ਼ੀ ਵਿੱਚ ਕੋਈ ਵੀ ਇਲਜ਼ਾਮ ਵਾਲੀ ਸਮੱਗਰੀ ਸਾਹਮਣੇ ਨਹੀਂ ਆਈ ਹੈ।
- ਹਿਰਾਸਤੀ ਪੁੱਛਗਿੱਛ ਦੀ ਹੁਣ ਲੋੜ ਨਹੀਂ ਹੈ ਅਤੇ ਭੱਜਣ ਦਾ ਕੋਈ ਜੋਖਮ ਨਹੀਂ ਹੈ।
- ਸਿਸੋਦੀਆ ਜਨਤਕ ਸੇਵਕ ਹਨ, ਪਰ ਦੋ ਹੋਰ ਜਨਤਕ ਸੇਵਕ, ਜਿਨ੍ਹਾਂ 'ਤੇ ਗੰਭੀਰ ਦੋਸ਼ ਹਨ, ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਜ਼ਮਾਨਤ ਦੇ ਵਿਰੋਧ ਵਿਚ ਏਜੰਸੀ ਦੀ ਦਲੀਲ
- ਸਿਸੋਦੀਆ ਸਰਕਾਰ ਵਿਚ ਇੰਨੇ ਉੱਚੇ ਅਹੁਦੇ 'ਤੇ ਹਨ ਕਿ ਉਹ ਆਸਾਨੀ ਨਾਲ ਸਬੂਤਾਂ ਨੂੰ ਨਾ ਸਿਰਫ਼ ਛੁਪਾ ਸਕਦੇ ਹਨ, ਸਗੋਂ ਨਸ਼ਟ ਵੀ ਕਰ ਸਕਦੇ ਹਨ।