Rupert Murdoch 92 ਸਾਲ ਦੀ ਉਮਰ ਵਿਚ ਕਰਨਗੇ 5ਵਾਂ ਵਿਆਹ, ਮਰਡੋਕ ਦੀਆਂ ਪਹਿਲੀਆਂ 4 ਪਤਨੀਆਂ ਦੇ 6 ਬੱਚੇ 
Published : Mar 21, 2023, 2:16 pm IST
Updated : Mar 21, 2023, 3:36 pm IST
SHARE ARTICLE
Rupert Murdoch, 92, will marry 5th time
Rupert Murdoch, 92, will marry 5th time

- ਮਰਡੋਕ ਦਾ ਪਹਿਲਾ ਵਿਆਹ 1956 ਵਿਚ ਪੈਟਰੀਸ਼ੀਆ ਬੁੱਕ ਨਾਲ ਹੋਇਆ ਸੀ। ਇਹ ਵਿਆਹ 1967 ਤੱਕ ਹੀ ਚੱਲਿਆ

ਨਵੀਂ ਦਿੱਲੀ - ਮੀਡੀਆ ਟਾਈਕੂਨ ਰੂਪਰਟ ਮਰਡੋਕ 92 ਸਾਲ ਦੀ ਉਮਰ ਵਿਚ ਪੰਜਵੀਂ ਵਾਰ ਵਿਆਹ ਕਰਨ ਜਾ ਰਹੇ ਹਨ। ਰੂਪਰਟ ਦਾ ਵਿਆਹ 66 ਸਾਲਾ ਐਨ ਲੈਸਲੀ ਸਮਿਥ ਨਾਲ ਹੋਵੇਗਾ। ਇਹ ਲੈਸਲੀ ਸਮਿਥ ਦਾ ਤੀਜਾ ਵਿਆਹ ਹੋਵੇਗਾ। ਦੋਵਾਂ ਦੀ ਮੁਲਾਕਾਤ ਪਿਛਲੇ ਸਾਲ ਸਤੰਬਰ ਮਹੀਨੇ ਕੈਲੀਫੋਰਨੀਆ 'ਚ ਹੋਈ ਸੀ। ਦੋਵਾਂ ਦੇ ਗਰਮੀਆਂ 'ਚ ਵਿਆਹ ਹੋਣ ਦੀ ਸੰਭਾਵਨਾ ਹੈ। ਰੂਪਰਟ ਮਰਡੋਕ ਪਿਛਲੇ ਸਾਲ ਆਪਣੀ ਚੌਥੀ ਪਤਨੀ ਤੋਂ ਵੱਖ ਹੋ ਗਏ ਸਨ।

ਮਰਡੋਕ ਨੇ ਆਪਣੇ ਮੀਡੀਆ ਚੈਨਲਾਂ ਵਿਚੋਂ ਇੱਕ ਨਿਊਯਾਰਕ ਪੋਸਟ ਨੂੰ ਦੱਸਿਆ, 'ਮੈਂ ਪਿਆਰ ਵਿੱਚ ਪੈਣ ਤੋਂ ਡਰਦਾ ਸੀ - ਪਰ ਮੈਨੂੰ ਪਤਾ ਸੀ ਕਿ ਇਹ ਮੇਰਾ ਆਖਰੀ ਹੋਵੇਗਾ। ਮੈਂ ਖੁਸ਼ ਹਾਂ.' ਮਰਡੋਕ ਨੇ ਖੁਲਾਸਾ ਕੀਤਾ ਕਿ ਉਸ ਨੇ ਸੇਂਟ ਪੈਟ੍ਰਿਕ ਦਿਵਸ 'ਤੇ ਸਮਿਥ ਨੂੰ ਪ੍ਰਸਤਾਵਿਤ ਕੀਤਾ ਸੀ। ਜਦੋਂ ਕਿ ਐਨ ਲੈਸਲੀ ਸਮਿਥ ਨੇ ਕਿਹਾ ਕਿ ਮੈਂ 14 ਸਾਲ ਦੀ ਵਿਧਵਾ ਹਾਂ। ਰੂਪਰਟ ਵਾਂਗ, ਮੇਰੇ ਪਤੀ ਚੈਸਟਰ ਸਮਿਥ ਇੱਕ ਵਪਾਰੀ ਸਨ। ਮਰਡੋਕ ਦੀਆਂ ਪਹਿਲੀਆਂ ਤਿੰਨ ਪਤਨੀਆਂ ਕੋਲ ਛੇ ਬੱਚੇ ਹਨ। ਉਸ ਨੇ ਪਿਛਲੇ ਸਾਲ ਆਪਣੀ ਚੌਥੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। 2016 ਵਿਚ, 85 ਸਾਲ ਦੀ ਉਮਰ ਵਿੱਚ, ਮਰਡੋਕ ਨੇ 65 ਸਾਲਾ ਮਾਡਲ ਜੈਰੀ ਹਾਲ ਨਾਲ ਵਿਆਹ ਕੀਤਾ। ਇਹ ਵਿਆਹ ਸਿਰਫ਼ 6 ਸਾਲ ਤੱਕ ਚੱਲਿਆ ਅਤੇ ਦੋਵੇਂ 2022 ਵਿੱਚ ਵੱਖ ਹੋ ਗਏ ਸਨ। 

Rupert Murdoch, 92, will marry 5th timeRupert Murdoch, 92, will marry 5th time

- ਮਰਡੋਕ ਦਾ ਪਹਿਲਾ ਵਿਆਹ 1956 ਵਿਚ ਪੈਟਰੀਸ਼ੀਆ ਬੁੱਕ ਨਾਲ ਹੋਇਆ ਸੀ। ਇਹ ਵਿਆਹ 1967 ਤੱਕ ਹੀ ਚੱਲਿਆ
- ਦੂਜਾ ਵਿਆਹ 1967 ਵਿਚ ਅੰਨਾ ਮਾਰੀਆ ਟੋਰਵ ਨਾਲ ਹੋਇਆ ਅਤੇ 1999 ਤੱਕ ਚੱਲਿਆ
- 1999 ਵਿਚ ਵੈਂਡੀ ਡੇਂਗ ਨਾਲ ਤੀਜੀ ਵਾਰ ਵਿਆਹ ਹੋਇਆ ਅਤੇ 2013 ਵਿਚ ਵੱਖ ਹੋ ਗਿਆ
- ਉਹਨਾਂ ਨੇ 2016 ਵਿਚ ਮਾਡਲ ਜੈਰੀ ਹਾਲ ਨਾਲ ਵਿਆਹ ਕੀਤਾ ਅਤੇ ਦੋਵੇਂ 2022 ਵਿੱਚ ਵੱਖ ਹੋ ਗਏ।

ਮਰਡੋਕ ਦਾ ਜਨਮ 1931 ਵਿਚ ਆਸਟਰੇਲੀਆ ਵਿੱਚ ਹੋਇਆ ਸੀ, ਪਰ ਉਹ ਇਸ ਵੇਲੇ ਅਮਰੀਕਾ ਦਾ ਨਾਗਰਿਕ ਹੈ। 1952 ਵਿਚ, ਉਹ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਇੱਕ ਕੰਪਨੀ ਆਸਟ੍ਰੇਲੀਆ ਨਿਊਜ਼ ਲਿਮਟਿਡ ਦਾ ਐਮਡੀ ਬਣ ਗਿਆ। ਇਸ ਤੋਂ ਬਾਅਦ, ਉਸ ਨੇ 50 ਅਤੇ 60 ਦੇ ਦਹਾਕੇ ਵਿਚ ਤੇਜ਼ੀ ਨਾਲ ਮੀਡੀਆ ਕਾਰੋਬਾਰ ਦਾ ਵਿਸਥਾਰ ਕੀਤਾ। ਮਰਡੋਕ ਅਮਰੀਕਾ, ਆਸਟ੍ਰੇਲੀਆ ਅਤੇ ਯੂਕੇ ਵਿੱਚ ਪ੍ਰਮੁੱਖ ਅਖਬਾਰਾਂ ਅਤੇ ਚੈਨਲਾਂ ਦੇ ਮਾਲਕ ਹਨ।
ਮੈਡੋਰਕ ਬਰਤਾਨੀਆ ਵਿਚ ਕਈ ਅਖਬਾਰਾਂ ਦਾ ਮਾਲਕ ਹੈ ਜਿਸ ਵਿਚ ਮਸ਼ਹੂਰ ਦਿ ਟਾਈਮਜ਼, ਸੰਡੇ ਟਾਈਮਜ਼, ਦ ਸਨ ਸ਼ਾਮਲ ਹਨ।

ਅਮਰੀਕਾ ਵਿਚ, ਉਹ ਦ ਵਾਲ ਸਟਰੀਟ ਜਰਨਲ, ਨਿਊਯਾਰਕ ਪੋਸਟ, ਡਾਓ ਜੋਨਸ ਲੋਕਲ ਮੀਡੀਆ ਗਰੁੱਪ, 7 ਨਿਊਜ਼ ਇਨਫਰਮੇਸ਼ਨ ਸਰਵਿਸਿਜ਼, ਫੌਕਸ ਟੀਵੀ ਗਰੁੱਪ ਅਤੇ ਸਕਾਈ ਇਟਾਲੀਆ ਦੇ ਮਾਲਕ ਹਨ। ਮਰਡੋਕਜ਼ ਦੀ Twenty-First Century Fox ਫਿਲਮ ਅਤੇ ਟੈਲੀਵਿਜ਼ਨ ਉਦਯੋਗ ਵਿਚ ਇੱਕ ਮਸ਼ਹੂਰ ਕੰਪਨੀ ਹੈ। ਉਸ ਦੀ ਮਸ਼ਹੂਰ ਖੇਡ ਚੈਨਲ ਸਟਾਰ ਸਪੋਰਟਸ, ਮਸ਼ਹੂਰ ਟੀਵੀ ਚੈਨਲ ਨੈਸ਼ਨਲ ਜੀਓਗ੍ਰਾਫਿਕ ਅਤੇ ਬ੍ਰਿਟਿਸ਼ ਸਕਾਈ ਪ੍ਰਸਾਰਕ ਵਿੱਚ ਹਿੱਸੇਦਾਰੀ ਹੈ। 2000 ਤੱਕ ਨਿਊਜ਼ਕਾਰਪ ਵਿਚ 800 ਕੰਪਨੀਆਂ ਸ਼ਾਮਲ ਸਨ ਅਤੇ 50 ਦੇਸ਼ਾਂ ਵਿਚ ਕਾਰੋਬਾਰ ਸਨ। ਫੋਰਬਸ ਨੇ ਸਭ ਤੋਂ ਅਮੀਰ ਅਮਰੀਕੀ 2013 ਦੀ ਸੂਚੀ ਵਿੱਚ ਮਰਡੋਕ ਨੂੰ 33ਵੇਂ ਨੰਬਰ 'ਤੇ ਰੱਖਿਆ ਹੈ।
 

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement