Jaipur Fire News: ਘਰ ਨੂੰ ਅੱਗ ਲੱਗਣ ਕਾਰਨ ਝੁਲਸਿਆ ਪਰਿਵਾਰ; ਮਾਤਾ-ਪਿਤਾ ਸਮੇਤ ਤਿੰਨ ਬੱਚਿਆਂ ਦੀ ਮੌਤ
Published : Mar 21, 2024, 11:53 am IST
Updated : Mar 21, 2024, 11:53 am IST
SHARE ARTICLE
5 died in Jaipur Fire
5 died in Jaipur Fire

ਸਿਲੰਡਰ ਨੂੰ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ

Jaipur Fire News: ਰਾਜਸਥਾਨ ਦੇ ਜੈਪੁਰ 'ਚ ਖਾਣਾ ਪਕਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗਣ ਕਾਰਨ ਪੂਰਾ ਪਰਿਵਾਰ ਜ਼ਿੰਦਾ ਸੜ ਗਿਆ। ਇਸ ਹਾਦਸੇ ਵਿਚ ਤਿੰਨ ਬੱਚਿਆਂ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ ਕਮਰੇ ਦੇ ਗੇਟ ’ਤੇ ਸਿਲੰਡਰ ਅਤੇ ਸਟੋਵ ਰੱਖੇ ਹੋਏ ਸਨ, ਜਿਸ ਕਾਰਨ ਕੋਈ ਬਾਹਰ ਨਹੀਂ ਆ ਸਕਿਆ। ਇਹ ਘਟਨਾ ਵੀਰਵਾਰ ਸਵੇਰੇ 7.30 ਵਜੇ ਵਿਸ਼ਵਕਰਮਾ ਥਾਣਾ ਖੇਤਰ ਦੇ ਜੈਸਲਿਆ ਪਿੰਡ ਵਿਚ ਵਾਪਰੀ।

ਏਸੀਪੀ ਅਸ਼ੋਕ ਚੌਹਾਨ ਨੇ ਦਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ 7.40 ਮਿੰਟ ’ਤੇ ਪੁੱਜੀ। ਘਰ ਵਿਚ ਇਕ ਸਿਲੰਡਰ ਸੜਿਆ ਹੋਇਆ ਮਿਲਿਆ ਅਤੇ ਕਮਰੇ ਦਾ ਗੇਟ ਬੰਦ ਸੀ।

ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਸੜੀਆਂ ਹੋਈਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ਵਿਚ ਰਾਜੇਸ਼ (26), ਉਸ ਦੀ ਪਤਨੀ ਰੂਬੀ (24), ਈਸ਼ੂ (7), ਦਿਲਖੁਸ਼ (2) ਅਤੇ ਖੁਸ਼ਮਨੀ (4) ਦੀ ਮੌਤ ਹੋ ਗਈ। ਇਹ ਪਰਿਵਾਰ ਮੋਤੀਹਾਰੀ (ਬਿਹਾਰ) ਦਾ ਰਹਿਣ ਵਾਲਾ ਸੀ ਅਤੇ ਇਥੇ ਕਿਰਾਏ 'ਤੇ ਰਹਿੰਦਾ ਸੀ।

ਏਸੀਪੀ ਨੇ ਦਸਿਆ ਕਿ ਅੱਗ ਸਿਲੰਡਰ ਦੇ ਰੈਗੂਲੇਟਰ ਦੇ ਪੈਨਲ ਵਿਚੋਂ ਨਿਕਲੀ ਸੀ, ਜਿਸ ਕਾਰਨ ਅੱਗ ਕਮਰੇ ਵਿਚ ਫੈਲ ਗਈ। ਰਾਜੇਸ਼ ਅੱਗ ਤੋਂ ਬਚਣ ਲਈ ਕਮਰੇ ਦੇ ਕੋਨੇ ਵਿਚ ਬੈਠ ਗਿਆ ਪਰ ਉਸ ਦੀ ਵੀ ਮੌਤ ਹੋ ਗਈ।

ਏਸੀਪੀ ਨੇ ਦਸਿਆ ਕਿ ਰਾਜੇਸ਼ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਇਹ ਪਰਿਵਾਰ ਕਰੀਬ 4-5 ਮਹੀਨਿਆਂ ਤੋਂ ਇਥੇ ਰਹਿ ਰਿਹਾ ਸੀ। ਕੁੱਝ ਦਿਨਾਂ ਲਈ ਛੁੱਟੀ 'ਤੇ ਬਿਹਾਰ ਗਏ ਹੋਏ ਸਨ। ਪਰਿਵਾਰ ਕੱਲ੍ਹ ਸ਼ਾਮ ਹੀ ਵਾਪਸ ਆਇਆ ਸੀ ਅਤੇ ਅੱਜ ਸਵੇਰੇ ਇਹ ਹਾਦਸਾ ਵਾਪਰਿਆ।

(For more Punjabi news apart from 5 died in Jaipur Fire Punjabi News , stay tuned to Rozana Spokesman)

 

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement