ਕਰਨਾਟਕ 'ਚ 97 ਫ਼ੀ ਸਦੀ 2000 ਅਤੇ 500 ਦੇ ਨੋਟ ਬਰਾਮਦ : ਕਰ ਵਿਭਾਗ 
Published : Apr 21, 2018, 4:45 pm IST
Updated : Apr 21, 2018, 4:45 pm IST
SHARE ARTICLE
IT Depatment
IT Depatment

ਕਰਨਾਟਕ 'ਚ ਕਰ ਵਿਭਾਗ ਨੇ ਕੁਲ 4.13 ਕਰੋੜ ਰੁਪਏ ਬਰਾਮਦ ਕੀਤੇ ਹਨ ਜਿਨ੍ਹਾਂ 'ਚ 97 ਫ਼ੀ ਸਦੀ ਰਕਮ 2,000 ਅਤੇ 500 ਰੁਪਏ ਦੇ ਨੋਟਾਂ ਦੇ ਤੌਰ 'ਤੇ ਹੈ। ਰਾਜ 'ਚ ਵਿਧਾਨ...

ਨਵੀਂ ਦਿੱਲੀ: ਕਰਨਾਟਕ 'ਚ ਕਰ ਵਿਭਾਗ ਨੇ ਕੁਲ 4.13 ਕਰੋੜ ਰੁਪਏ ਬਰਾਮਦ ਕੀਤੇ ਹਨ ਜਿਨ੍ਹਾਂ 'ਚ 97 ਫ਼ੀ ਸਦੀ ਰਕਮ 2,000 ਅਤੇ 500 ਰੁਪਏ ਦੇ ਨੋਟਾਂ ਦੇ ਤੌਰ 'ਤੇ ਹੈ। ਰਾਜ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਹਾਲ ਹੀ 'ਚ ਦੇਸ਼ 'ਚ ਕਈ ਥਾਵਾਂ 'ਤੇ ਨਕਦੀ ਦਾ ਕਾਲ ਸਾਹਮਣੇ ਆਇਆ ਸੀ।

MoneyMoney

ਕਈ ਥਾਵਾਂ 'ਤੇ ਏਟੀਐਮ 'ਚ ਪੈਸੇ ਨਹੀਂ ਸਨ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਹਾਲ ਹੀ 'ਚ ਅਪਣੀ ਜਾਂਚ ਇਕਾਈਆਂ ਨੂੰ ਕਿਹਾ ਸੀ ਕਿ ਉਹ ਇਹਨਾਂ ਗਤੀਵਿਧੀਆਂ 'ਤੇ ਨਜ਼ਰ ਰੱਖਣ। ਕਰਨਾਟਕ 'ਚ ਇਸ ਪਹਿਲ ਦੇ ਨਤੀਜੇ ਸਾਹਮਣੇ ਆਏ ਹਨ। ਵਿਭਾਗ ਨੇ ਕਿਹਾ,‘‘ਚੋਣ ਪ੍ਰਕਿਰਿਆ ਹੁਣ ਸ਼ੁਰੂ ਹੋਈ ਹੈ ਅਤੇ ਅਜਿਹੇ 'ਚ ਬੈਂਗਲੁਰੂ 'ਚ ਵਿਭਾਗ ਦੀ ਜਾਂਚ ਸ਼ਾਖਾ ਨੇ 4.13 ਕਰੋੜ ਰੁਪਏ ਨਕਦੀ ਅਤੇ 4.42 ਕਿਲੋਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ।

IT DepartmentIT Department

ਵਿਭਾਗ ਨੇ ਕਿਹਾ ਕਿ ਇਸ ਬਰਾਮਦਗੀ ਦੀ ਸੱਭ ਤੋਂ ਮਹੱਤਵਪੂਰਣ ਸਚਾਈ ਇਹ ਹੈ ਕਿ ਜ਼ਿਆਦਾਤਰ ਨਕਦੀ 2,000 ਅਤੇ 500 ਰੁਪਏ ਦੇ ਨੋਟਾਂ ਦੇ ਰੂਪ 'ਚ ਬਰਾਮਦ ਕੀਤੇ ਗਏ। ਬੀਤੀ  27 ਮਾਰਚ ਨੂੰ ਸੂਬੇ 'ਚ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਹ ਬਰਾਮਦਗੀ ਕੀਤੀ ਗਈ ਹੈ। ਵਿਭਾਗ ਨੇ ਕਿਹਾ ਕਿ ਦੇਸ਼ ਦੇ ਕੁੱਝ ਹਿਸਿਆਂ 'ਚ ਨਕਦੀ ਦੀ ਕਮੀ ਦੀਆਂ ਖ਼ਬਰਾਂ ਹਨ, ਅਜਿਹੇ 'ਚ ਇਹੀ ਲਗਦਾ ਹੈ ਕਿ ਨਕਦੀ ਕਨਾਰਟਕ 'ਚ ਭੇਜੀ ਜਾ ਰਹੀ ਹੈ।  ਕਰਨਾਟਕ 'ਚ 12 ਮਈ ਨੂੰ ਚੋਣਾ ਹੋਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement