
ਛੱਤੀਸਗੜ੍ਹ ਵਿਚ ਮਾਉਵਾਦ ਪ੍ਰਭਾਵਤ ਸੁਕਮਾ ਜ਼ਿਲ੍ਹੇ ਦੇ ਸੰਘਣੇ ਜੰਗਲ ਵਿਚ ਮਾਉਵਾਦੀਆਂ ਨਾਲ ਮੁਕਾਬਲੇ ਵਿਚ ਸੀਆਰਪੀਐਫ਼ ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ।
ਰਾਏਪੁਰ : ਛੱਤੀਸਗੜ੍ਹ ਵਿਚ ਮਾਉਵਾਦ ਪ੍ਰਭਾਵਤ ਸੁਕਮਾ ਜ਼ਿਲ੍ਹੇ ਦੇ ਸੰਘਣੇ ਜੰਗਲ ਵਿਚ ਮਾਉਵਾਦੀਆਂ ਨਾਲ ਮੁਕਾਬਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ। ਪੁਲਿਸ ਡਿਪਟੀ ਇੰਸਪੈਕਟਰ ਜਨਰਲ ਨੇ ਦਸਿਆ ਕਿ ਕਿਸਤਾਰਾਮ ਪੁਲਿਸ ਥਾਣੇ ਅਨੁਸਾਰ ਇਲਾਕੇ ਵਿਚ ਬੀਤੀ ਰਾਤ ਜਦੋਂ ਸੀਆਰਪੀਐਫ਼ ਦੀ 212 ਵੀਆਂ ਬਟਾਲੀਅਨ ਦੀ ਟੀਮ ਤਲਾਸ਼ੀ ਮੁਹਿੰਮ 'ਤੇ ਨਿਕਲੀ ਸੀ ਤਾਂ ਉਸ ਸਮੇਂ ਮਾਉਵਾਦੀਆਂ ਦੇ ਇਕ ਧੜੇ ਨੇ ਪਾਰਟੀ 'ਤੇ ਹਮਲਾ ਕਰ ਦਿਤਾ।
CRPF officer killed in gunfight with Maoistsਉਨ੍ਹਾਂ ਦਸਿਆ, ‘‘ਘਟਨਾ ਵਿਚ ਸਹਾਇਕ ਸਬ ਇੰਸਪੈਕਟਰ ਅਨਿਲ ਕੁਮਾਰ ਮੌਰਿਆ ਸ਼ਹੀਦ ਹੋ ਗਏ।’’ ਪ੍ਰਾਪਤ ਜਾਣਕਾਰੀ ਮੁਤਾਬਕ ਮੌਰਿਆ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਨ੍ਹਾਂ ਦਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ। ਦਸ ਦਈਏ ਕਿ ਇਲਾਕਾ ਰਾਜਧਾਨੀ ਰਾਏਪੁਰ ਤੋਂ ਕਰੀਬ 500 ਕਿਲੋਮੀਟਰ ਦੂਰ ਸਥਿਤ ਹੈ।