
ਰਾਜੌਰੀ ਜ਼ਿਲ੍ਹੇ ਵਿਚ ਪਾਕਿਸਤਾਨੀ ਫ਼ੌਜ ਵਲੋਂ 17 ਅਪ੍ਰੈਲ ਨੂੰ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਫ਼ੌਜ ਦੇ ਜਵਾਨ ਨੇ ਮਿਲਟਰੀ ਹਸਪਤਾਲ ਵਿਚ ਦਮ ਤੋੜ ਦਿਤਾ।
ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਪਾਕਿਸਤਾਨੀ ਫ਼ੌਜ ਵਲੋਂ 17 ਅਪ੍ਰੈਲ ਨੂੰ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਫ਼ੌਜ ਦੇ ਜਵਾਨ ਨੇ ਮਿਲਟਰੀ ਹਸਪਤਾਲ ਵਿਚ ਦਮ ਤੋੜ ਦਿਤਾ। ਫ਼ੌਜ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿਤੀ ਹੈ। ਇਸ ਦੇ ਨਾਲ ਸੂਬੇ ਵਿਚ ਪਾਕਿਸਤਾਨ ਦੁਆਰਾ ਇਸ ਸਾਲ ਕੀਤੀ ਜਾਣ ਵਾਲੀ ਜੰਗਬੰਦੀ ਉਲੰਘਣਾ ਦੀ 650 ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਜਿਨ੍ਹਾਂ ਵਿਚ 16 ਸੁਰੱਖਿਆ ਕਰਮੀ ਵੀ ਸ਼ਾਮਲ ਹਨ।
Security personnel succumbs to injuries sustained in ceasefire violation Jammuਬੁਲਾਰੇ ਨੇ ਦਸਿਆ ਕਿ 17 ਅਪ੍ਰੈਲ ਨੂੰ ਸੁੰਦਰਬਨੀ ਸੈਕਟਰ ਵਿਚ ਕੰਟਰੋਲ ਲਾਈਨ ਕੋਲ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਹਵਲਦਾਰ ਚਰਨਜੀਤ ਸਿੰਘ (42) ਨੂੰ ਗੋਲੀ ਲੱਗ ਗਈ ਸੀ। ਮਿਲਟਰੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਬੁਲਾਰੇ ਨੇ ਦਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਦੇ ਕਲਸੀਆਂ ਪਿੰਡ ਦੇ ਰਹਿਣ ਵਾਲੇ ਚਰਨਜੀਤ ਨੂੰ ਡਾਕਟਰਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ।
Security personnel succumbs to injuries sustained in ceasefire violation Jammuਉਨ੍ਹਾਂ ਕਿਹਾ, “ਫ਼ਰਜ਼ਾਂ ਪ੍ਰਤੀ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਰਾਸ਼ਟਰ ਕਦੇ ਨਹੀਂ ਭੁੱਲ ਸਕੇਗਾ।” ਬੁਲਾਰੇ ਨੇ ਦਸਿਆ ਕਿ ਸ਼ਹੀਦ ਫ਼ੌਜੀ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਪਹੁੰਚ ਗਿਆ ਹੈ ਅਤੇ ਉਨ੍ਹਾਂ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਅੰਤਮ ਵਿਦਾਈ ਦਿਤੀ ਜਾਵੇਗੀ।