ਤਾਜ਼ਾ ਖ਼ਬਰਾਂ

Advertisement

ਮੰਦਿਰ ਵਿਚ ਸਮਾਰੋਹ ਦੇ ਦੌਰਾਨ 7 ਲੋਕਾਂ ਦੀ ਮੌਤ, 10 ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ
Published Apr 21, 2019, 4:31 pm IST
Updated Apr 21, 2019, 4:31 pm IST
ਇਹ ਹਾਦਸਾ ਸਿੱਕਿਆਂ ਦੀ ਵੰਡ ਲਈ ਆਯੋਜਿਤ ਸਮਾਰੋਹ ਵਿਚ ਹੋਇਆ
7 people killed, 10 wounded during the ceremony in the temple
 7 people killed, 10 wounded during the ceremony in the temple

ਤਿਰੂਚਿਰਾਪੱਲੀ: ਤਮਿਲਨਾਡੂ ਦੇ ਮੁਥੈਯਾਪਲਯਮ ਸਥਿਤ ਕਰੁਪੰਨਾ ਸਵਾਮੀ ਮੰਦਿਰ ਵਿਚ ਸਮਾਰੋਹ ਦੇ ਦੌਰਾਨ ਮੱਚੀ ਭਾਜੜ ਵਿਚ ਚਾਰ ਔਰਤਾਂ ਸਮੇਤ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 10 ਜਖ਼ਮੀ ਹੋ ਗਏ।  ਪੁਲਿਸ ਨੇ ਦੱਸਿਆ ਕਿ ਸਿੱਕਿਆਂ ਦੀ ਵੰਡ ਲਈ ਆਯੋਜਿਤ ‘ਪਿੱਦੀਕਾਸੁ’ ਸਮਾਰੋਹ ਦੇ ਦੌਰਾਨ ਅਚਾਨਕ ਭਾਜੜ ਮੱਚ ਗਈ। ‘ਚਿਤਰ ਪੂਰਣਾਮੀ’ ਸਮਾਰੋਹ ਦੇ ਮੌਕੇ ਉੱਤੇ ਸਵੇਰੇ 10:40 ਮਿੰਟ ਉੱਤੇ ਇਹ ਹਾਦਸਾ ਵਾਪਰਿਆ।  

ਸਿੱਕਾ ਲੈਣ ਲਈ ਮੰਦਿਰ ਦੇ ਕੋਲ ਵੱਡੀ ਗਿਣਤੀ ਵਿਚ ਭੀੜ ਜਮ੍ਹਾਂ ਸੀ ਅਤੇ ਇਸ ਦੌਰਾਨ ਸਿੱਕੇ ਲੈਣ ਦੀ ਤਾਕ ਵਿਚ ਮੱਚੀ ਭਾਜੜ ਦੀ ਲਪੇਟ ਵਿਚ ਕਈ ਲੋਕ ਆ ਗਏ ਅਤੇ ਇਸ ਸਮਾਰੋਹ ਵਿਚ 7 ਲੋਕਾਂ ਦੀ ਮੌਤ ਅਤੇ 10 ਲੋਕ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਥੁਰੈਯੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।  ਸੀਨੀਅਰ ਪੁਲਿਸ ਅਤੇ ਪ੍ਰੈਸਨਿਕ ਅਧਿਕਾਰੀ ਘਟਨਾ ਘਟਨਾ ਸਥਾਨ ਉੱਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਲਈ ਕੰਮ ਜਾਰੀ ਹੈ। 

Advertisement