
ਬਬੀਤਾ ਦੇ ਇਸ ਦੌਰੇ ਨਾਲ ਉਨ੍ਹਾਂ ਲੋਕਾਂ ਦੀ ਜਰੂਰ ਹਿੰਮਤ ਵਧੀ ਹੋਵੇਗੀ ਜਿਹੜੇ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਲੜ ਰਹੇ ਹਨ।
ਨਵੀਂ ਦਿੱਲੀ : ਕਰੋਨਾ ਵਾਇਰਸ ਕਰਕੇ ਲਗਾਏ ਗਏ ਲੌਕਡਾਊਨ ਵਿਚ ਜਿੱਥੇ ਵੱਖ-ਵੱਖ ਜੱਥੇਬੰਦੀਆਂ ਅਤੇ ਵੱਡੇ-ਵੱਡੇ ਫਿਲਮੀ ਸਟਾਰ ਜਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਕੜੀ ਵਿਚ ਹੁਣ ਭਾਰਤ ਦੀ ਸਟਾਰ ਰੈਸਲਰ ਬਬੀਤਾ ਫੋਗਾਟ ਵੀ ਜਰੂਰਤਮੰਦਾ ਦੀ ਮਦਦ ਲਈ ਖਾਣਾ ਬਣਾਉਂਣ ਵਿਚ ਮਦਦ ਕਰ ਰਹੀ ਹੈ। ਬਬੀਤਾ ਦਿੱਲੀ ਦੇ ਨਜੱਫਰਗੜ ਸਥਿਤ ਥਾਣੇ ਵਿਚ ਪਹੁੰਚ ਅਤੇ ਉਥੇ ਡਿਊਟੀ ਤੇ ਮੌਜੂਦ ਪੁਲਿਸ ਕਰਮੀਆਂ ਨਾਲ ਮਿਲ ਕੇ ਜਰੂਰਤਵੰਦਾ ਲਈ ਪੂਰੀਆਂ ਬਣਾਉਂਣ ਲੱਗੀ।
photo
ਇਸ ਨਾਲ ਸਬੰਧਿਤ ਬਬੀਤਾ ਨੇ ਆਪਣਾ ਇਕ ਵੀਡੀਓ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਜਿਸ ਵਿਚ ਉਹ ਲਿਖਦੀ ਹੈ ਕਿ ਅੱਜ ਪੁਲਿਸ ਥਾਣੇ ਵਿਚ ਮਹਿਲਾ ਪੁਲਿਸ ਵਾਲੀਆਂ ਭੈਣਾਂ ਨਾਲ ਮਿਲ ਕੇ ਖਾਣਾ ਬਣਾਉਂਣ ਅਤੇ ਫਿਰ ਜਰੂਰਤਵੰਦਾਂ ਵਿਚ ਵੰਡਣ ਵਿਚ ਉਨ੍ਹਾਂ ਦਾ ਸਹਿਯੋਗ ਕੀਤਾ ਹੈ। ਇਸ ਦੇ ਨਾਲ ਹੀ ਬਬੀਤਾ ਫੋਗਾਟ ਨੇ ਕਿਹਾ ਕਿ ਇੰਨੀ ਗਰਮੀ ਵਿਚ ਵੀ ਮੇਰੀਆਂ ਇਹ ਭੈਣਾ ਇੰਨੇ ਉਤਸ਼ਾਹ ਦੇ ਨਾਲ ਲੋੜਵੰਦਾਂ ਦੀ ਸੇਵਾ ਦੇ ਲਈ ਲੱਗੀਆਂ ਹੋਈਆ ਹਨ ਇਸ ਲਈ ਮੇਰੇ ਕੋਲ ਤਾਂ ਇਨ੍ਹਾਂ ਦਾ ਧੰਨਵਾਦ ਕਰਨ ਲਈ ਵੀ ਸ਼ਬਦ ਨਹੀਂ ਹਨ ਅਤੇ ਮੈਂ ਇਨ੍ਹਾਂ ਭੈਣਾਂ ਨੂੰ ਸਲਿਊਟ ਕਰਦੀ ਹਾਂ।
photo
ਦੱਸ ਦੱਈਏ ਕਿ ਬਬੀਤਾ ਨੇ ਨਜਫਗੜ ਥਾਣੇ ਵਿਚ ਮਹਿਲਾਂ ਪੁਲਿਸਕਰਮੀਆਂ ਨਾਲ ਮੁਲਾਕਾਤ ਕੀਤੀ ਜਿਹੜੀਆਂ ਇਸ ਮੁਸ਼ਕਿਲ ਸਮੇਂ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਮਾਸਕ ਤਿਆਰ ਕਰ ਰਹੀਆ ਸਨ। ਥਾਣੇ ਦੀਆਂ ਇਹ ਪੁਲਿਸ ਮੁਲਾਜ਼ਮਾਂ ਜਰੂਰਤਵੰਦਾਂ ਲਈ ਖਾਣਾ ਅਤੇ ਮਾਸਕ ਤਿਆਰ ਕਰ ਰਹੀਆਂ ਹਨ।
lockdown
ਇਨ੍ਹਾਂ ਦੇ ਇਸ ਕੰਮ ਵਿਚ ਬਬੀਤਾ ਫੋਗਾਟ ਨੇ ਵੀ ਸਹਿਯੋਗ ਕੀਤਾ । ਉਧਰ ਵੈਸਟ ਜ਼ੋਨ ਦੇ ਜੁਆਇੰਟ ਕਮਿਸ਼ਨਰ ਸ਼ਾਲਿਨੀ ਸਿੰਘ ਨੇ ਕਿਹਾ ਕਿ ਬਬੀਤਾ ਨੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਇਥੇ ਉਹ ਲੰਮੇ ਸਮੇਂ ਤੱਕ ਰਹੀ। ਬਬੀਤਾ ਦੇ ਇਸ ਦੌਰੇ ਨਾਲ ਉਨ੍ਹਾਂ ਲੋਕਾਂ ਦੀ ਜਰੂਰ ਹਿੰਮਤ ਵਧੀ ਹੋਵੇਗੀ ਜਿਹੜੇ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਲੜ ਰਹੇ ਹਨ।
India lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।