Rajasthan News: ਰਾਜਸਥਾਨ 'ਚ ਵੈਨ-ਟਰਾਲੀ ਦੀ ਟੱਕਰ, 9 ਦੋਸਤਾਂ ਦੀ ਮੌਤ
Published : Apr 21, 2024, 9:18 am IST
Updated : Apr 21, 2024, 9:18 am IST
SHARE ARTICLE
9 Killed After Speeding Truck Hits Van With Wedding Guests In Rajasthan
9 Killed After Speeding Truck Hits Van With Wedding Guests In Rajasthan

ਵਿਆਹ ਤੋਂ ਵਾਪਸ ਆ ਰਹੇ ਸੀ 10 ਲੋਕ

Rajasthan News:  ਅਕਲੇਰਾ - ਰਾਜਸਥਾਨ ਦੇ ਝਾਲਾਵਾੜ ਜ਼ਿਲੇ 'ਚ ਟਰਾਲੀ ਅਤੇ ਵੈਨ ਵਿਚਾਲੇ ਹੋਈ ਟੱਕਰ 'ਚ 9 ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵੈਨ ਵਿਚ 10 ਲੋਕ ਸਵਾਰ ਸਨ ਅਤੇ ਉਹ ਮੱਧ ਪ੍ਰਦੇਸ਼ ਦੇ ਡੁੰਗਰੀ (ਖਿਲਚੀਪੁਰ) ਵਿਚ ਇੱਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਇਹ ਹਾਦਸਾ ਜ਼ਿਲੇ ਦੇ ਅਕਲੇਰ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ 3 ਵਜੇ ਭੋਪਾਲ ਰੋਡ 'ਤੇ ਵਾਪਰਿਆ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵੈਨ 'ਚ ਫਸੇ ਜ਼ਖਮੀਆਂ ਨੂੰ ਨੇੜੇ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਪਹੁੰਚਾਇਆ। ਇੱਥੇ ਡਾਕਟਰਾਂ ਨੇ 9 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਇੱਕ ਜ਼ਖਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਬਿਸ਼ਨੋਈ ਨੇ ਦੱਸਿਆ ਕਿ ਅਕਲਰਾ ਕਸਬੇ ਦੇ ਇੱਕ ਘਰ ਵਿਚ ਵਿਆਹ ਸਮਾਗਮ ਸੀ। ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਖਿਲਚੀਪੁਰ ਇਲਾਕੇ 'ਚ ਵਿਆਹ ਦਾ ਜਲੂਸ ਨਿਕਲਿਆ ਸੀ। ਦੇਰ ਰਾਤ ਵਿਆਹ ਦੇ ਜਲੂਸ ਵਿਚੋਂ 10 ਦੋਸਤ ਮਾਰੂਤੀ ਵੈਨ ਵਿਚ ਸਵਾਰ ਹੋ ਕੇ ਵਾਪਸ ਅਕਲੇਰ ਆ ਰਹੇ ਸਨ। ਇਸ ਦੌਰਾਨ NH-52 'ਤੇ ਖੂਰੀ ਪਚੋਲਾ (ਅਕਲੇਰਾ) ਨੇੜੇ ਮਾਰੂਤੀ ਵੈਨ ਅਤੇ ਟਰਾਲੀ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। 

ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੀ ਪਛਾਣ ਵੀ ਨਹੀਂ ਹੋ ਸਕੀ। ਇਸ ਦੌਰਾਨ ਟਰਾਲੀ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਾਦਸੇ ਵਿਚ ਅਸ਼ੋਕ ਕੁਮਾਰ (24) ਪੁੱਤਰ ਘਨਸ਼ਿਆਮ ਬਾਗੜੀ, ਰੋਹਿਤ (16) ਪੁੱਤਰ ਨੰਦਕਿਸ਼ੋਰ ਬਾਗੜੀ, ਹੇਮਰਾਜ (33) ਪੁੱਤਰ ਬੰਸ਼ੀਲਾਲ ਬਾਗੜੀ, ਸੋਨੂੰ (22) ਪੁੱਤਰ ਮੋਹਨ ਲਾਲ ਬਾਗੜੀ, ਦੀਪਕ (24) ਪੁੱਤਰ ਜੈਲਾਲ ਬਾਗੜੀ, ਸ. ਰਵੀ ਸ਼ੰਕਰ (25) ਪੁੱਤਰ ਪ੍ਰੇਮਚੰਦ ਬਾਗੜੀ, ਰੋਹਿਤ (22) ਜਗਦੀਸ਼ ਬਾਗੜੀ ਅਤੇ ਰਾਮਕ੍ਰਿਸ਼ਨ (20) ਪੁੱਤਰ ਪ੍ਰੇਮਚੰਦ ਵਾਸੀ ਹਰਨਵਦਾ ਸ਼ਾਹਜੀ (ਬਾਰਨ), ਰਾਹੁਲ ਪੁੱਤਰ ਪ੍ਰੇਮਚੰਦ ਵਾਸੀ ਸਰੌਲਾ (ਖਾਨਪੁਰ, ਝਾਲਵੜ) ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 7 ਲੋਕ ਅਕਲੇਰ ਸ਼ਹਿਰ ਦੇ ਵਸਨੀਕ ਸਨ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement