
Himachal Baddi Factory Fire:ਅੱਗ ਲੱਗਣ ਨਾਲ 50 ਲੱਖ ਦਾ ਹੋਇਆ ਨੁਕਸਾਨ, ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਪਾਇਆ ਕਾਬੂ
Himachal Baddi Factory Fire: ਹਿਮਾਚਲ ਪ੍ਰਦੇਸ਼ ਦੇ ਸਨਅਤੀ ਖੇਤਰ ਬੱਦੀ ਦੇ ਬਿੱਲਾਂਵਾਲੀ ਵਿੱਚ ਐਤਵਾਰ ਸਵੇਰੇ ਦੋ ਫੈਕਟਰੀਆਂ ਵਿਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫ਼ਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜੋ:Ludhiana News : ਕਾਰੋਬਾਰੀ ਤੋਂ 3 ਕਰੋੜ ਦੀ ਫਿਰੌਤੀ ਦੀ ਮੰਗ 'ਚ ਆਇਆ ਨਵਾਂ ਮੋੜ
ਐਤਵਾਰ ਸਵੇਰੇ 7 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਬੱਦੀ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਦੇਖਿਆ ਕਿ ਇਕ ਕੰਪਨੀ 'ਚ ਲੱਗੀ ਅੱਗ ਨੇ ਨੇੜਲੀ ਦੂਜੀ ਕੰਪਨੀ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਫ਼ਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦੋਂ ਅੱਗ ਲੱਗੀ ਉਦੋਂ ਕੰਪਨੀ ਦੇ ਕਰਮਚਾਰੀ ਨਹੀਂ ਪਹੁੰਚੇ ਸਨ।
ਇਹ ਵੀ ਪੜੋ:Haryana News : ਗੁਰੂਗ੍ਰਾਮ 'ਚ ਪਤਨੀ ਦੀ ਚਾਕੂ ਮਾਰ ਕੇ ਹੱਤਿਆ, ਪਤੀ ਨੂੰ ਸੀ ਚਰਿੱਤਰ 'ਤੇ ਸ਼ੱਕ
ਪਹਿਲੀ ਅੱਗ ਬਿੱਲਾਂਵਾਲੀ ਸਥਿਤ ਨਵ ਪੈਕਰ ਕਾਰਡਬੋਰਡ ਇੰਡਸਟਰੀ ਵਿਚ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਨੇੜੇ ਦੀ ਪ੍ਰੇਮ ਫੋਇਲ ਕੰਪਨੀ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਅੱਗ ਬੁਝਾਊ ਵਿਭਾਗ ਅਨੁਸਾਰ ਦੋਵਾਂ ਕੰਪਨੀਆਂ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਕਰੋੜਾਂ ਰੁਪਏ ਦੀ ਜਾਇਦਾਦ ਅੱਗ ਤੋਂ ਬਚਾਅ ਹੋ ਗਈ ਹੈ। ਫ਼ਾਇਰ ਵਿਭਾਗ ਬੱਦੀ ਦੇ ਲੀਡ ਫਾਇਰਮੈਨ ਭੀਮ ਸਿੰਘ ਨੇ ਦੱਸਿਆ ਕਿ ਦੋ ਕੰਪਨੀਆਂ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਟੀਮਾਂ ਮੌਕੇ ’ਤੇ ਰਵਾਨਾ ਹੋ ਗਈਆਂ ਸਨ। ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
(For more news apart from terrible fire broke two factories in Himachal's Baddi Industrial Area News in Punjabi, stay tuned to Rozana Spokesman)