Ludhiana News : ਕਾਰੋਬਾਰੀ ਤੋਂ 3 ਕਰੋੜ ਦੀ ਫਿਰੌਤੀ ਦੀ ਮੰਗ 'ਚ ਆਇਆ ਨਵਾਂ ਮੋੜ

By : BALJINDERK

Published : Apr 21, 2024, 12:48 pm IST
Updated : Apr 21, 2024, 12:58 pm IST
SHARE ARTICLE
ਪੁਲਿਸ ਵਲੋਂ ਫੜਿਆ ਮੁਲਜ਼ਮ
ਪੁਲਿਸ ਵਲੋਂ ਫੜਿਆ ਮੁਲਜ਼ਮ

Ludhiana News : ਕਾਲ ਡਿਟੇਲ ਤੋਂ ਖੁੱਲ੍ਹਿਆ ਰਾਜ਼, ਫਰਵਰੀ ਮਹੀਨੇ 'ਚ ਡਾਕਟਰ ਤੋਂ ਵੀ ਮੰਗੇ ਸੀ 2 ਕਰੋੜ 

Ludhiana News : ਲੁਧਿਆਣਾ ਪੁਲਿਸ ਨੇ ਦੋ ਦਿਨ ਪਹਿਲਾਂ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਫੜੇ ਗਏ ਮੁਲਜ਼ਮਾਂ ਨੇ ਲੁਧਿਆਣਾ ਦੇ ਇੱਕ ਧਾਗਾ ਕਾਰੋਬਾਰੀ ਤੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਬਦਮਾਸ਼ਾਂ ਦੀ ਕਾਲ ਡਿਟੇਲ ਅਤੇ ਸਾਈਬਰ ਜਾਂਚ ਤੋਂ ਪਤਾ ਲੱਗਾ ਹੈ ਕਿ ਬਦਮਾਸ਼ਾਂ ਨੇ 2 ਫਰਵਰੀ ਨੂੰ ਇਕ ਡਾਕਟਰ ਤੋਂ 2 ਕਰੋੜ ਰੁਪਏ ਦੀ ਮੰਗ ਵੀ ਕੀਤੀ ਸੀ।

ਇਹ ਵੀ ਪੜੋ:Pakistan News : ਪਾਕਿਸਤਾਨ ’ਚ ਔਰਤ ਨੇ ਦਿੱਤਾ ਇੱਕੋ ਸਮੇਂ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ 

ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਤੇ ਤੇਜਿੰਦਰ ਪਾਲ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਡਾ: ਦਮਨਦੀਪ ਸਿੰਘ ਮੱਕੜ ਵਾਸੀ ਜੀਵਨਪ੍ਰੀਤ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦਸੰਬਰ 2023 ਵਿਚ ਉਸ ਨੂੰ ਸ਼ੱਕ ਸੀ ਕਿ ਇੱਕ ਫਾਰਚੂਨਰ ਵਿਚ ਦੋ ਨੌਜਵਾਨ ਉਸ ਦਾ ਪਿੱਛਾ ਕਰ ਰਹੇ ਹਨ। ਪਰ ਉਸ ਨੇ ਉਨ੍ਹਾਂ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਫਿਰ 27 ਜਨਵਰੀ ਅਤੇ ਫਿਰ 2 ਫਰਵਰੀ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਅਤੇ ਮੈਸੇਜ ਆਇਆ। ਫੋਨ ਕਰਨ ਵਾਲੇ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ। ਬਦਮਾਸ਼ ਨੇ ਕਿਹਾ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਵੇਗਾ। ਉਨ੍ਹਾਂ ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਦੌਰਾਨ ਪੁਲਿਸ ਨੇ ਦੋਨਾਂ ਕਾਲਾਂ ਕਰਨ ਵਾਲੇ ਬਦਮਾਸ਼ਾਂ ਨੂੰ ਫੜ ਲਿਆ।

ਇਹ ਵੀ ਪੜੋ:Economic Crisis: ਪਾਕਿਸਤਾਨ ਨੇ ਇੱਕ ਹਫ਼ਤੇ ਦੇ ਅੰਦਰ 657 ਅਰਬ ਰੁਪਏ ਦਾ ਕਰਜ਼ਾ ਲਿਆ 

ਇਸੇ ਤਰ੍ਹਾਂ ਮਾਡਲ ਟਾਊਨ ਥਾਣਾ ਪੁਲਿਸ ਵੀ ਇਨ੍ਹਾਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਕਿਉਂਕਿ ਗੌਰਵ ਵਿਰਮਾਨੀ ਨਾਂ ਦੇ ਨੌਜਵਾਨ ਨੇ ਵੀ ਇਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਨੇ ਪੁਲਿਸ ਨੂੰ ਦੱਸਿਆ ਕਿ 27 ਜਨਵਰੀ ਨੂੰ ਉਸ ਦੇ ਮੋਬਾਈਲ ਫ਼ੋਨ 'ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ| ਉਸ ਤੋਂ 2 ਕਰੋੜ ਰੁਪਏ ਮੰਗੇ। ਉਸ ਨੇ ਪੁਲਿਸ ਨੂੰ ਦੱਸਿਆ ਕਿ ਪੀ.ਬੀ.-65 - ਆਖਰੀ ਨੰਬਰ 8 - 20 ਦਿਨ ਪਹਿਲਾਂ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। 8 ਅਪ੍ਰੈਲ ਨੂੰ ਉਸ ਨੂੰ ਫਿਰੌਤੀ ਦੀ ਮੰਗ ਕਰਨ ਵਾਲੇ ਲੋਕਾਂ ਦਾ ਫਿਰ ਫੋਨ ਆਇਆ। ਫ਼ਿਲਹਾਲ ਪੁਲਿਸ ਕੋਲ ਫਿਰੌਤੀ ਮੰਗਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜੋ:Health Insurance : ਹੁਣ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸਿਹਤ ਬੀਮਾ ਕਰਵਾ ਸਕਣਗੇ

(For more news apart from new twist in demand for ransom 3 crores from businessman News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement