
Delhi MCD elections: ਆਮ ਆਦਮੀ ਪਾਰਟੀ ਨੇ ਮੇਅਰ ਦੀ ਚੋਣ ਤੋਂ ਦੂਰ ਰਹਿਣ ਦਾ ਕੀਤਾ ਫ਼ੈਸਲਾ
Delhi MCD elections: ਭਾਰਤੀ ਜਨਤਾ ਪਾਰਟੀ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਦਿੱਲੀ ਨਗਰ ਨਿਗਮ ਦੀਆਂ ਸਾਲਾਨਾ ਚੋਣਾਂ ਲਈ ਰਾਜਾ ਇਕਬਾਲ ਸਿੰਘ ਨੂੰ ਪਾਰਟੀ ਦੇ ਮੇਅਰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰੇਗੀ। ਆਮ ਆਦਮੀ ਪਾਰਟੀ ਨੇ ਮੇਅਰ ਦੀ ਚੋਣ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ, ਇਹ ਕਹਿੰਦੇ ਹੋਏ ਕਿ ਭਾਜਪਾ ਨੂੰ ‘‘ਬਿਨਾਂ ਕਿਸੇ ਬਹਾਨੇ ਦਿੱਲੀ ’ਤੇ ਰਾਜ ਕਰਨਾ ਚਾਹੀਦਾ ਹੈ।’’
ਭਾਜਪਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੈ ਭਗਵਾਨ ਯਾਦਵ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲੜਨਗੇ। ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਦਿੱਲੀ ਕਨਵੀਨਰ ਸੌਰਭ ਭਾਰਦਵਾਜ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇਸ ਵਾਰ ਮੇਅਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਉਤਾਰਾਂਗੇ।’’ ਭਾਜਪਾ ’ਤੇ ਹਮਲਾ ਕਰਦਿਆਂ, ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ‘‘ਆਪਣਾ ਮੇਅਰ ਖੁਦ ਚੁਣਨਾ ਚਾਹੀਦਾ ਹੈ, ਭਾਜਪਾ ਨੂੰ ਆਪਣੀ ਸਥਾਈ ਕਮੇਟੀ ਬਣਾਉਣੀ ਚਾਹੀਦੀ ਹੈ ਅਤੇ ਬਿਨਾਂ ਕੋਈ ਬਹਾਨਾ ਬਣਾਏ ਦਿੱਲੀ ’ਤੇ ਰਾਜ ਕਰਨਾ ਚਾਹੀਦਾ ਹੈ।’’
ਰਾਜਾ ਇਕਬਾਲ ਸਿੰਘ ਇਸ ਸਮੇਂ ਐਮਸੀਡੀ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਉੱਤਰੀ ਐਮਸੀਡੀ ਦੇ ਸਾਬਕਾ ਮੇਅਰ, ਸਿਵਲ ਲਾਈਨਜ਼ ਜ਼ੋਨ ਵਿੱਚ ਵਾਰਡ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਮੁਖਰਜੀ ਨਗਰ ਵਾਰਡ 13 ਦੇ ਸਾਬਕਾ ਕੌਂਸਲਰ ਵਜੋਂ ਸੇਵਾ ਨਿਭਾ ਚੁੱਕੇ ਹਨ। ਦਿੱਲੀ ਐਮਸੀਡੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਹਨ, ਉਮੀਦਵਾਰਾਂ ਲਈ ਨਾਮਜ਼ਦਗੀਆਂ ਹੁਣੇ ਸ਼ੁਰੂ ਹੋਈਆਂ ਹਨ। ਮੌਜੂਦਾ ਸਮੇਂ ਵਿੱਚ ‘ਆਪ’ ਮੇਅਰ ਦੇ ਅਹੁਦੇ ’ਤੇ ਕਾਬਜ਼ ਹੈ।
(For more news apart from Delhi MCD elections Latest News, stay tuned to Rozana Spokesman)