
ਯੂਪੀ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਣ ਲਈ ਕਾਂਗਰਸ ਦੁਆਰਾ ਮੰਗਵਾਈਆਂ ਗਈਆਂ ਲਗਭਗ 400 ਬਸਾਂ ਵਾਪਸ
ਲਖਨਊ, 20 ਮਈ : ਯੂਪੀ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਣ ਲਈ ਕਾਂਗਰਸ ਦੁਆਰਾ ਮੰਗਵਾਈਆਂ ਗਈਆਂ ਲਗਭਗ 400 ਬਸਾਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ। ਇਹ ਬਸਾਂ ਭਰਤਪੁਰ ਜ਼ਿਲ੍ਹੇ ਵਿਚ ਰਾਜਸਥਾਨ ਯੂਪੀ ਬਾਰਡਰ 'ਤੇ ਖੜੀਆਂ ਸਨ।
File photo
ਯੂਪੀ ਸਰਕਾਰ ਦੀ ਆਗਿਆ ਨਾ ਮਿਲਣ ਕਾਰਨ ਬਸਾਂ ਹੁਣ ਵਾਪਸ ਜਾ ਰਹੀਆਂ ਹਨ। ਦੋਹਾਂ ਰਾਜਾਂ ਦੇ ਬਾਰਡਰ ਲਾਗੇ ਉੱਚਾ ਨਗਲਾ ਵਿਚ ਲਗਭਗ 400 ਬਸਾਂ ਪਿਛਲੇ ਦੋ ਦਿਨਾਂ ਤੋਂ ਖੜੀਆਂ ਸਨ। (ਏਜੰਸੀ)