J&K ਸੁਰੰਗ ਹਾਦਸਾ: ਰਾਮਬਨ 'ਚ ਮਲਬੇ ਹੇਠ ਦੱਬੀਆਂ ਦੋ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ, ਹੁਣ ਤੱਕ 3 ਮੌਤਾਂ, 7 ਮਜ਼ਦੂਰਾਂ ਦੀ ਭਾਲ ਜਾਰੀ 
Published : May 21, 2022, 3:47 pm IST
Updated : May 21, 2022, 3:47 pm IST
SHARE ARTICLE
 J&K tunnel accident
J&K tunnel accident

ਵੀਰਵਾਰ ਰਾਤ 11 ਵਜੇ ਰਾਮਬਨ ਜ਼ਿਲੇ ਦੇ ਖੂਨੀ ਨਾਲੇ ਦੇ ਕੋਲ ਬਣੀ ਸੁਰੰਗ ਦਾ ਇਕ ਹਿੱਸਾ ਡਿੱਗ ਗਿਆ ਸੀ। 12 ਮਜ਼ਦੂਰ ਮਲਬੇ ਵਿੱਚ ਫਸ ਗਏ।

 

ਸ੍ਰੀਨਗਰ - ਜੰਮੂ-ਕਸ਼ਮੀਰ ਸੁਰੰਗ ਹਾਦਸੇ 'ਚ ਸ਼ਨੀਵਾਰ ਨੂੰ ਦੋ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਅੱਠ ਮਜ਼ਦੂਰ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਵੀਰਵਾਰ ਰਾਤ 11 ਵਜੇ ਰਾਮਬਨ ਜ਼ਿਲੇ ਦੇ ਖੂਨੀ ਨਾਲੇ ਦੇ ਕੋਲ ਬਣੀ ਸੁਰੰਗ ਦਾ ਇਕ ਹਿੱਸਾ ਡਿੱਗ ਗਿਆ ਸੀ। 12 ਮਜ਼ਦੂਰ ਮਲਬੇ ਵਿੱਚ ਫਸ ਗਏ। ਹਾਲਾਂਕਿ ਇਸ ਦੌਰਾਨ ਦੋ ਜ਼ਖਮੀਆਂ ਨੂੰ ਬਾਹਰ ਕੱਢ ਲਿਆ ਗਿਆ।

ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਬਚਾਅ ਕਾਰਜ ਦੌਰਾਨ 1 ਮਜ਼ਦੂਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। 20 ਮਈ ਨੂੰ ਸ਼ਾਮ 5.30 ਵਜੇ ਦੇ ਕਰੀਬ ਬਚਾਅ ਕਾਰਜ ਦੌਰਾਨ ਤੇਜ਼ ਤੂਫਾਨ ਦੌਰਾਨ ਇਕ ਵਾਰ ਫਿਰ ਲੈਂਡ ਸਲਾਈਡ ਹੋ ਗਈ ਅਤੇ ਨਿਰਮਾਣ ਅਧੀਨ ਸੁਰੰਗ ਦਾ ਹਿੱਸਾ 24 ਘੰਟਿਆਂ 'ਚ ਦੂਜੀ ਵਾਰ ਢਹਿ ਗਿਆ। ਹਾਲਾਂਕਿ ਇਸ ਵਾਰ ਕੋਈ ਮਜ਼ਦੂਰ ਜਾਂ ਕਰਮਚਾਰੀ ਨਹੀਂ ਫਸਿਆ ਪਰ ਬਚਾਅ 'ਚ ਲੱਗੀਆਂ ਮਸ਼ੀਨਾਂ ਨੇ ਦਬ ਗਈਆਂ। 

J&K Tunnel Accident J&K Tunnel Accident

ਸ਼ਨੀਵਾਰ ਯਾਨੀ ਅੱਜ ਸਵੇਰੇ 5.30 ਵਜੇ ਦੁਬਾਰਾ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਕਰੀਬ 6 ਘੰਟੇ ਬਾਅਦ ਇੱਕ ਹੋਰ ਮਜ਼ਦੂਰ ਦੀ ਲਾਸ਼ ਮਿਲੀ। ਤੀਜੇ ਮਜ਼ਦੂਰ ਦੀ ਲਾਸ਼ ਦੁਪਹਿਰ 2 ਵਜੇ ਦੇ ਕਰੀਬ ਮਿਲੀ। ਫਿਲਹਾਲ ਪਿਛਲੇ ਤਿੰਨ ਦਿਨਾਂ ਤੋਂ ਮਲਬੇ ਹੇਠਾਂ ਦੱਬੇ 7 ਹੋਰ ਮਜ਼ਦੂਰਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਨੂੰ ਜਲਦੀ ਤੋਂ ਜਲਦੀ ਹਟਾਉਣ ਲਈ ਮਸ਼ੀਨਰੀ ਅਤੇ ਤਕਨੀਕੀ ਕਰਮਚਾਰੀ ਵਧਾ ਦਿੱਤੇ ਗਏ ਹਨ।

ਰਾਮਬਨ ਜ਼ਿਲ੍ਹੇ ਅਤੇ ਰਾਮਸੂ ਵਿਚਕਾਰ ਰਾਸ਼ਟਰੀ ਰਾਜਮਾਰਗ 'ਤੇ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਵੀਰਵਾਰ ਰਾਤ ਨੂੰ ਡਿੱਗ ਗਿਆ। ਹਾਦਸੇ ਵਿਚ 12 ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿਚੋਂ ਦੋ ਨੂੰ ਬਾਹਰ ਕੱਢ ਲਿਆ ਗਿਆ, ਜਦੋਂ ਕਿ ਤਿੰਨ ਦੀ ਮੌਤ ਹੋ ਗਈ। ਸ਼ੁੱਕਰਵਾਰ ਰਾਤ ਨੂੰ ਬਚਾਅ ਕਾਰਜ ਦੌਰਾਨ ਸੁਰੰਗ ਫਿਰ ਤੋਂ ਬਾਹਰ ਖਿਸਕ ਗਈ। ਜਿਸ ਤੋਂ ਬਾਅਦ ਬਚਾਅ ਕਾਰਜ ਰੋਕ ਦਿੱਤਾ ਗਿਆ।

 J&K tunnel accidentJ&K tunnel accident

ਰਾਮਬਨ ਦੇ ਡਿਪਟੀ ਕਮਿਸ਼ਨਰ ਮਸਰਾਤੁਲ ਇਸਲਾਮ ਮੁਤਾਬਕ ਵਾਰ-ਵਾਰ ਜ਼ਮੀਨ ਖਿਸਕਣ ਅਤੇ ਤੇਜ਼ ਗਰਜ਼ ਕਾਰਨ ਬਚਾਅ ਕਾਰਜਾਂ 'ਚ ਰੁਕਾਵਟ ਆਈ। ਢਿੱਗਾਂ ਡਿੱਗਣ ਕਾਰਨ ਦੋ ਮਸ਼ੀਨਾਂ ਪਹਾੜੀ ਦੇ ਮਲਬੇ ਵਿਚ ਦੱਬ ਗਈਆਂ। ਇਸ ਕਾਰਨ ਬਚਾਅ ਕਾਰਜ ਵਿੱਚ ਹੋਰ ਰੁਕਾਵਟ ਆਈ। ਸੁਰੰਗ ਦੇ ਡਿੱਗਣ ਦਾ ਹਾਦਸਾ ਰਾਮਬਨ ਜ਼ਿਲ੍ਹੇ ਦੇ ਮੇਕਰਕੋਟ ਇਲਾਕੇ ਵਿੱਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਨੇੜੇ ਖੂਨੀ ਨਾਲਾ ਕੋਲ ਵੀਰਵਾਰ ਰਾਤ ਕਰੀਬ 11 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਸੁਰੰਗ ਦੇ ਡਿੱਗਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਫੌਜ ਵੱਲੋਂ ਸੰਯੁਕਤ ਬਚਾਅ ਮੁਹਿੰਮ ਚਲਾਈ ਗਈ। ਇਸ ਹਾਦਸੇ ਵਿਚ ਸੁਰੰਗ ਦੇ ਅੱਗੇ ਖੜ੍ਹੇ ਵਾਹਨ, ਬੁਲਡੋਜ਼ਰ, ਟਰੱਕ ਸਮੇਤ ਕਈ ਮਸ਼ੀਨਾਂ ਵੀ ਨੁਕਸਾਨੀਆਂ ਗਈਆਂ ਹਨ।

ਲਾਪਤਾ ਮਜ਼ਦੂਰਾਂ ਵਿੱਚ 5 ਪੱਛਮੀ ਬੰਗਾਲ, ਦੋ ਨੇਪਾਲ, ਇੱਕ ਅਸਾਮ ਅਤੇ ਦੋ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਇਨ੍ਹਾਂ ਵਿੱਚ ਜਾਦਵ ਰਾਏ (23), ਗੌਤਮ ਰਾਏ (22), ਸੁਧੀਰ ਰਾਏ (31), ਦੀਪਕ ਰਾਏ (33), ਪਰਿਮਲ ਰਾਏ (38) ਵਾਸੀ ਪੱਛਮੀ ਬੰਗਾਲ, ਨਵਾਜ਼ ਚੌਧਰੀ (26), ਕੁਸ਼ੀ ਰਾਮ (25) ਵਾਸੀ ਸ਼ਿਵ ਸ਼ਾਮਲ ਹਨ। ਚੌਹਾਨ (26) ਵਾਸੀ ਆਸਾਮ, ਮੁਜ਼ੱਫਰ (38), ਇਸਰਤ (30) ਵਾਸੀ ਜੰਮੂ-ਕਸ਼ਮੀਰ ਸ਼ਾਮਲ ਹਨ। ਇਸ ਦੇ ਨਾਲ ਹੀ ਬਚਾਏ ਗਏ ਮਜ਼ਦੂਰਾਂ ਵਿਚ ਵਿਸ਼ਨੂੰ ਗੋਲਾ (33) ਵਾਸੀ ਝਾਰਖੰਡ ਅਤੇ ਅਮੀਨ (26) ਵਾਸੀ ਜੰਮੂ-ਕਸ਼ਮੀਰ ਸ਼ਾਮਲ ਹਨ। ਜਾਨ ਗਵਾਉਣ ਵਾਲੇ ਤਿੰਨ ਮਜ਼ਦੂਰਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement