ਸਭ ਤੋਂ ਮਹਿੰਗੀ ਨਿਲਾਮੀ: 1100 ਕਰੋੜ (143 ਮਿਲੀਅਨ ਡਾਲਰ) ਦੀ ਵਿਕੀ Mercedes Benz 300 SLR  
Published : May 21, 2022, 12:02 pm IST
Updated : May 21, 2022, 12:02 pm IST
SHARE ARTICLE
Mercedes Benz 300 SLR  
Mercedes Benz 300 SLR  

ਸਾਲ 1955 'ਚ ਬਣਾਏ ਗਏ ਸੀ ਇਸ ਦੇ ਦੋ ਮਾਡਲ

 

ਨਵੀਂ ਦਿੱਲੀ - ਮਰਸਿਡੀਜ਼ ਕਾਰਾਂ ਦਾ ਹਮੇਸ਼ਾ ਜਲਵਾ ਰਿਹਾ ਹੈ। ਸਾਲ 1955 'ਚ ਬਣੀ ਮਰਸਡੀਜ਼-ਬੈਂਜ਼-300 SLR ਕਾਰ ਹੁਣ 1105 ਕਰੋੜ ਰੁਪਏ 'ਚ ਵਿਕਣ ਵਾਲੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ। ਇਸ ਨੇ 1962 ਵਿਚ ਬਣੀ ਅਤੇ 2018 ਵਿਚ 375 ਕਰੋੜ ਵਿਚ ਵਿਕੀ ਫੇਰਾਰੀ-ਜੀਟੀਓ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਕਾਰ ਜਰਮਨੀ ਵਿਚ ਇੱਕ ਗੁਪਤ ਨਿਲਾਮੀ ਰਾਹੀਂ ਵੇਚੀ ਗਈ ਸੀ। ਦੁਨੀਆ ਦੀ ਸਭ ਤੋਂ ਮਹਿੰਗੀ ਵਿੰਟੇਜ ਮਰਸਿਡੀਜ਼ ਖਰੀਦਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਗਿਆ ਹੈ ਪਰ ਇਕ ਮੀਡੀਆ ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਇਹ ਕਾਰ ਅਮਰੀਕੀ ਵਪਾਰੀ ਡੇਵਿਡ ਮੈਕਨੀਲ ਨੇ ਖਰੀਦੀ ਹੈ।

file photo 

ਇਸ ਰਕਮ ਦਾ ਭੁਗਤਾਨ ਕਰਨ ਦੇ ਬਾਵਜੂਦ ਕਾਰ ਦੇ ਨਵੇਂ ਮਾਲਕ ਨੂੰ ਨਾ ਤਾਂ ਇਸ ਨੂੰ ਘਰ ਲਿਜਾਣ ਦਿੱਤਾ ਜਾਵੇਗਾ ਅਤੇ ਨਾ ਹੀ ਉਹ ਹਰ ਰੋਜ਼ ਇਸ ਨੂੰ ਸੜਕਾਂ 'ਤੇ ਲੈ ਕੇ ਜਾ ਸਕੇਗਾ। ਸੌਦੇ ਦੇ ਅਨੁਸਾਰ, ਇਸ ਕੀਮਤੀ ਕਾਰ ਨੂੰ ਜਰਮਨੀ ਦੇ ਸਟਟਗਾਰਟ ਵਿਚ ਮਰਸਿਡੀਜ਼ ਮਿਊਜ਼ੀਅਮ ਵਿੱਚ ਰੱਖਿਆ ਜਾਵੇਗਾ।
ਨਵੇਂ ਮਾਲਕ ਨੂੰ ਕਦੇ-ਕਦਾਈਂ ਇਸ ਨੂੰ ਚਲਾਉਣ ਦਾ ਮੌਕਾ ਮਿਲੇਗਾ।

file photo 

ਮਰਸੀਡੀਜ਼ 300 SLR Uhlenhout Coupe ਅੱਠ-ਸਿਲੰਡਰ ਮਰਸੀਡੀਜ਼-ਬੈਂਜ਼ W196 ਫਾਰਮੂਲਾ ਵਨ ਕਾਰ ਦੇ ਡਿਜ਼ਾਈਨ 'ਤੇ ਆਧਾਰਿਤ ਹੈ। ਇਸ ਦੇ ਨਾਲ, ਅਰਜਨਟੀਨਾ ਦੇ ਸਟਾਰ ਕਾਰ ਰੇਸਰ ਜੌਨ ਮੈਨੁਅਲ ਨੇ 1954-55 ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਕੰਪਨੀ ਨਿਲਾਮੀ ਤੋਂ ਪ੍ਰਾਪਤ 1105 ਕਰੋੜ ਰੁਪਏ ਦੀ ਰਕਮ ਦੀ ਵਰਤੋਂ ਇੰਜਨੀਅਰਿੰਗ, ਗਣਿਤ, ਵਿਗਿਆਨ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਕਰੇਗੀ।


 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement