
ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਗਈ
ਕੇਰਲ : ਬੋਰਡ ਦੇ ਨਤੀਜੇ ਕਿਸੇ ਵੀ ਵਿਦਿਆਰਥੀ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਜੇਕਰ ਨਤੀਜਾ ਵਾਲੇ ਦਿਨ ਵਿਦਿਆਰਥੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਬਹੁਤ ਦੁਖ ਹੁੰਦਾ ਹੈ। ਦੱਸ ਦੇਈਏ ਕਿ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਗਈ।
ਜਦੋਂ ਨਤੀਜਾ ਐਲਾਨਿਆ ਗਿਆ ਤਾਂ ਪਤਾ ਲੱਗਾ ਕਿ ਵਿਦਿਆਰਥੀ ਨੇ ਟਾਪ ਕੀਤਾ ਹੈ। ਨਤੀਜੇ ਦੇ ਐਲਾਨ ਦੌਰਾਨ ਮਾਮਲਾ ਜਾਣਦਿਆਂ ਸੂਬੇ ਦੇ ਸਿੱਖਿਆ ਮੰਤਰੀ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ। ਇੰਨਾ ਹੀ ਨਹੀਂ ਸੜਕ ਹਾਦਸੇ ਵਿਚ ਮਰਨ ਵਾਲੇ 10ਵੇਂ ਟਾਪਰ ਨੇ ਆਪਣੇ ਅੰਗ ਦਾਨ ਕਰਕੇ 6 ਮਰੀਜ਼ਾਂ ਦੀ ਜਾਨ ਬਚਾਈ।
ਇਕ ਨਿਊਜ਼ ਏਜੰਸੀ ਮੁਤਾਬਕ ਟਾਪਰ ਦੇ ਮਾਤਾ-ਪਿਤਾ ਬਿਨੀਸ਼ ਕੁਮਾਰ ਅਤੇ ਰਜਨੀਸ਼ ਆਪਣੇ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁਖੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੇਟੇ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। 16 ਸਾਲਾ ਬੇਟੇ ਬੀਆਰ ਸਾਰੰਗ ਦੇ ਅੰਗਦਾਨ ਕਾਰਨ 6 ਜਾਨਾਂ ਬਚਾਈਆਂ ਗਈਆਂ।
ਤੁਹਾਨੂੰ ਦਸ ਦੇਈਏ ਕਿ ਸਰਕਾਰੀ ਐਚਐਸਐਸ, ਅਟਿੰਗਲ ਦਾ ਵਿਦਿਆਰਥੀ ਸਾਰੰਗ 6 ਮਈ ਨੂੰ ਆਪਣੀ ਮਾਂ ਨਾਲ ਆਟੋਰਿਕਸ਼ਾ ਵਿਚ ਸਫ਼ਰ ਕਰਦੇ ਸਮੇਂ ਇੱਕ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸਾਰੰਗ ਦੀ ਮੌਤ ਹੋ ਗਈ।
ਇਕ ਸਮਾਚਾਰ ਏਜੰਸੀ ਅਨੁਸਾਰ ਨਤੀਜਾ ਘੋਸ਼ਿਤ ਹੋਣ ਤੋਂ ਪਹਿਲਾਂ ਬੁੱਧਵਾਰ ਸਵੇਰੇ ਉਸਦੀ ਮੌਤ ਹੋ ਗਈ, ਜਦੋਂ ਨਤੀਜਾ ਜਾਰੀ ਕੀਤਾ ਗਿਆ ਤਾਂ ਪਤਾ ਲਗਿਆ ਕਿ ਸਾਰੰਗ ਨੇ 10ਵੀਂ ਬੋਰਡ ਦੀ ਪ੍ਰੀਖਿਆ ਵਿਚ ਪੂਰਾ ਏ + ਗ੍ਰੇਡ ਪ੍ਰਾਪਤ ਕੀਤਾ ਸੀ। ਰਾਜ ਦੇ ਸਿੱਖਿਆ ਮੰਤਰੀ ਵੀ ਸਿਵਨਕੁਟੀ ਨੇ ਨਤੀਜਾ ਜਾਰੀ ਕਰਦਿਆਂ ਜਦੋਂ ਟਾਪਰਾਂ ਦੀ ਸੂਚੀ ਜਾਰੀ ਕੀਤੀ ਤਾਂ ਪ੍ਰੈਸ ਕਾਨਫਰੰਸ ਵਿਚ ਉਹ ਭਾਵੁਕ ਹੋ ਗਏ।
ਪ੍ਰੈਸ ਬ੍ਰੀਫਿੰਗ ਦੌਰਾਨ, ਮੰਤਰੀ ਦੀਆਂ ਅੱਖਾਂ ਵਿਚ ਹੰਝੂ ਆ ਗਏ ਜਦੋਂ ਉਨ੍ਹਾਂ ਨੇ ਦਸਿਆ ਕਿ ਸਾਰੰਗ, ਜੋ ਕਿ ਇੱਕ ਉੱਚ ਦਰਜੇ ਦਾ ਵਿਦਿਆਰਥੀ ਸੀ, ਦੀ ਹਾਲ ਹੀ ਵਿਚ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਸਿਵਨਕੁੱਟੀ ਨੇ ਕਿਹਾ, “ਤਿਰੂਵਨੰਤਪੁਰਮ ਵਿਚ ਇੱਕ ਦੁਰਘਟਨਾ ਵਿਚ ਮਰਨ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਸਾਰੰਗ ਨੇ ਸਾਰੇ ਵਿਸ਼ਿਆਂ ਵਿਚ ਪੂਰੇ ਏ ਪਲੱਸ ਗ੍ਰੇਡ ਪ੍ਰਾਪਤ ਕੀਤੇ ਹਨ।” ਉਨ੍ਹਾਂ ਕਿਹਾ ਕਿ ਅੰਗ ਦਾਨ ਕਰਨ ਦੇ ਪਰਿਵਾਰ ਦੇ ਫੈਸਲੇ ਨਾਲ ਸਮਾਜ ਦੀ ਸੇਵਾ ਕਰਨ ਲਈ ਉਤਸ਼ਾਹ ਮਿਲੇਗਾ।