ਮੈਕਸੀਕੋ 'ਚ ਕਾਰ ਰੇਸਿੰਗ ਸ਼ੋਅ ਦੌਰਾਨ ਹਥਿਆਰਬੰਦ ਹਮਲਾਵਰਾਂ ਨੇ ਚਲਾਈਆਂ ਗੋਲੀਆਂ, 10 ਦੀ ਮੌਤ

By : GAGANDEEP

Published : May 21, 2023, 1:29 pm IST
Updated : May 21, 2023, 1:29 pm IST
SHARE ARTICLE
PHOTO
PHOTO

9 ਲੋਕ ਹੋਏ ਜ਼ਖ਼ਮੀ

 

ਉੱਤਰੀ ਅਮਰੀਕਾ 'ਚ ਪੈਂਦੇ ਮੈਕਸੀਕੋ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ 'ਚ 10 ਰੋਡ ਰੇਸਰਾਂ ਦੀ ਮੌਤ ਹੋ ਗਈ ਹੈ ਜਦਕਿ 9 ਜ਼ਖ਼ਮੀ ਹੋ ਗਏ ਹਨ। ਉੱਤਰੀ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਵਿਚ ਸ਼ਨੀਵਾਰ ਨੂੰ ਇਕ ਕਾਰ ਸ਼ੋਅ ਦੌਰਾਨ ਗੋਲੀਬਾਰੀ ਹੋਈ।

 ਇਹ ਵੀ ਪੜ੍ਹੋ: ਮੇਰਠ ਦੀ ਪਾਰੁਲ ਚੌਧਰੀ ਨੇ 3000 ਮੀਟਰ ਸਟੀਪਲਚੇਜ਼ ਵਿਚ ਜਿਤਿਆ ਸੋਨ ਤਮਗ਼ਾ

ਸ਼ੁਰੂਆਤੀ ਜਾਣਕਾਰੀ ਵਿਚ ਦਸਿਆ ਗਿਆ ਕਿ ਦੋਵਾਂ ਧਿਰਾਂ ਵਿਚ ਝਗੜੇ ਤੋਂ ਬਾਅਦ ਗੋਲੀਬਾਰੀ ਹੋਈ। ਇਸ ਵਿਚ 10 ਰੋਡ ਰੇਸਰਾਂ ਦੀ ਮੌਤ ਹੋ ਗਈ ਹੈ। ਅਮਰੀਕਾ ਦਹਾਕਿਆਂ ਤੋਂ ਇਸ ਸੰਕਟ ਨਾਲ ਜੂਝ ਰਿਹਾ ਹੈ। ਇਥੇ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਕਈ ਵਾਰ ਇਹ ਸਿਆਸੀ ਮੁੱਦਾ ਵੀ ਬਣ ਗਿਆ ਪਰ ਫਿਰ ਵੀ ਇਸ ਵਿਚ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਸੀ।

 ਇਹ ਵੀ ਪੜ੍ਹੋ: ਕੌਮਾਂਤਰੀ ਬਾਸਕਿਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ 

ਕੈਲੀਫੋਰਨੀਆ ਰਾਜ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਇਹ ਹਮਲਾ ਐਨਸੇਨਾਡਾ ਸ਼ਹਿਰ ਦੇ ਸੈਨ ਵਿਸੇਂਟ ਖੇਤਰ ਵਿਚ ਇਕ ਆਲ-ਟੇਰੇਨ ਕਾਰ ਰੇਸਿੰਗ ਸ਼ੋਅ ਦੌਰਾਨ ਹੋਇਆ। ਰਿਪੋਰਟਾਂ ਅਨੁਸਾਰ ਹਮਲਾਵਰ ਵੱਡੀਆਂ ਬੰਦੂਕਾਂ ਨਾਲ ਲੈਸ ਸਨ। ਹਮਲਾਵਰ ਵੈਨ ਤੋਂ ਬਾਹਰ ਨਿਕਲੇ ਅਤੇ ਗੋਲੀਆਂ ਚਲਾ ਦਿਤੀਆਂ।

ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਦੇ ਵੀ ਹੱਥ-ਪੈਰ ਫੁੱਲ ਗਏ। ਮਿਉਂਸਪਲ ਅਤੇ ਰਾਜ ਪੁਲਿਸ, ਮਰੀਨ, ਫਾਇਰ ਬ੍ਰਿਗੇਡ ਅਤੇ ਮੈਕਸੀਕਨ ਰੈੱਡ ਕਰਾਸ ਸਾਰੇ ਘਟਨਾ ਸਥਾਨ 'ਤੇ ਪਹੁੰਚ ਗਏ। 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ 9 ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਮਰੀਕੀ ਸਰਕਾਰ ਨੂੰ ਹੁਣ ਇਸ ਵਿਚ ਕੋਈ ਵੱਡਾ ਫੈਸਲਾ ਲੈਣਾ ਚਾਹੀਦਾ ਹੈ। ਨਹੀਂ ਤਾਂ ਨਿੱਤ ਦਿਨ ਕਿਤੇ ਨਾ ਕਿਤੇ ਅਜਿਹੇ ਮਾਮਲੇ ਆਉਂਦੇ ਹੀ ਰਹਿਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM

Sukhbir Badal 'ਤੇ ਹ.ਮਲੇ ਨੂੰ ਲੈ ਕੇ CP Gurpreet Bhullar ਨੇ ਕੀਤਾ ਵੱਡਾ ਖੁਲਾਸਾ, ਮੌਕੇ ਤੇ ਪਹੁੰਚ ਕੇ ਦੱਸੀ

04 Dec 2024 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM
Advertisement