
9.41 ਮਿੰਟ ਵਿਚ ਪੂਰੀ ਕੀਤੀ ਦੌੜ
ਨਿਊ ਯਾਰਕ : ਮੇਰਠ ਦੀ ਪਾਰੁਲ ਚੌਧਰੀ ਨੇ ਐਥਲੈਟਿਕਸ ਮੀਟ ਟ੍ਰੈਕ ਨਾਈਟ ਐਨ.ਵਾਈ.ਸੀ. ਵਿਚ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਈਵੈਂਟ ਵਿਚ ਸੋਨ ਤਮਗਾ ਜਿਤਿਆ। 28 ਸਾਲਾ ਪਾਰੁਲ ਦਾ ਇਸ ਸੀਜ਼ਨ ਦਾ ਇਹ ਪਹਿਲਾ ਖ਼ਿਤਾਬ ਹੈ।
ਉਹ ਅਮਰੀਕਾ ਵਿਚ ਅਭਿਆਸ ਕਰ ਰਹੀ ਹੈ। ਉਸ ਨੇ 9:41.88 ਦਾ ਸਮਾਂ ਕਢਿਆ, ਜੋ ਉਸ ਦੇ ਨਿਜੀ ਸਰਵੋਤਮ 9:38.09 ਨਾਲੋਂ ਤਿੰਨ ਸਕਿੰਟ ਵੱਧ ਹੈ। ਉਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਅਪਣਾ ਨਿਜੀ ਸਰਵੋਤਮ ਪ੍ਰਦਰਸ਼ਨ ਕੀਤਾ ਸੀ।
ਚੌਧਰੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਲਾਸ ਏਂਜਲਸ ਵਿਚ ਸਾਊਂਡ ਰਨਿੰਗ ਟ੍ਰੈਕ ਫ਼ੈਸਟੀਵਲ ਵਿਚ ਔਰਤਾਂ ਦੀ 5000 ਮੀਟਰ ਵਿਚ ਇਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ।
ਇਕ ਹੋਰ ਭਾਰਤੀ ਮਹਿਲਾ ਅਥਲੀਟ, ਲਿਲੀ ਦਾਸ ਸ਼ੁੱਕਰਵਾਰ ਨੂੰ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਈਵੈਂਟ ਵਿਚ ਔਰਤਾਂ ਦੀ 1500 ਮੀਟਰ ਦੌੜ ਵਿਚ 4:15.23 ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ।