2000 ਦੇ ਨੋਟ ਬਦਲਵਾਉਣ ਲਈ ਨਹੀਂ ਹੋਵੇਗੀ ID ਦੀ ਲੋੜ, SBI ਨੇ ਜਾਰੀ ਕੀਤਾ ਨੋਟੀਫਿਕੇਸ਼ਨ 
Published : May 21, 2023, 5:33 pm IST
Updated : May 21, 2023, 5:33 pm IST
SHARE ARTICLE
 ID will not be required to exchange 2000 notes, SBI has issued a notification
ID will not be required to exchange 2000 notes, SBI has issued a notification

- ਇੱਕ ਵਾਰ 'ਚ ਬਦਲਵਾਏ ਜਾ ਸਕਣਗੇ 10 ਨੋਟ

 

ਨਵੀਂ ਦਿੱਲੀ - ਸਟੇਟ ਬੈਂਕ ਨੇ 2000 ਦੇ ਨੋਟ ਨੂੰ ਬਦਲਣ ਲਈ ਐਤਵਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਦੇ ਸਭ ਤੋਂ ਵੱਡੇ ਬੈਂਕ ਨੇ ਕਿਹਾ ਕਿ ਨੋਟ ਬਦਲਣ ਲਈ ਕਿਸੇ ਆਈਡੀ ਦੀ ਲੋੜ ਨਹੀਂ ਹੈ। ਕੋਈ ਫਾਰਮ ਨਹੀਂ ਭਰਨਾ ਪਵੇਗਾ। ਇੱਕ ਵਾਰ ਵਿਚ 10 ਨੋਟ ਬਦਲੇ ਜਾ ਸਕਦੇ ਹਨ। ਸਟੇਟ ਬੈਂਕ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਨੋਟ ਬਦਲਣ ਨੂੰ ਲੈ ਕੇ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਸਵਾਲ ਵੀ ਕੀਤੇ ਜਾ ਰਹੇ ਸਨ।

ਕਿਹਾ ਜਾ ਰਿਹਾ ਸੀ ਕਿ ਨੋਟ ਬਦਲਣ ਲਈ ਆਧਾਰ ਵਰਗੀ ਆਈਡੀ ਜ਼ਰੂਰੀ ਹੋਵੇਗੀ ਅਤੇ ਇੱਕ ਫਾਰਮ ਵੀ ਭਰਨਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 19 ਮਈ ਨੂੰ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਆਰਬੀਆਈ ਨੇ 30 ਸਤੰਬਰ ਤੱਕ ਬੈਂਕਾਂ ਵਿਚ ਅਜਿਹੇ ਨੋਟ ਬਦਲਣ ਜਾਂ ਖਾਤਿਆਂ ਵਿਚ ਜਮ੍ਹਾਂ ਕਰਾਉਣ ਲਈ ਕਿਹਾ ਹੈ। ਬੈਂਕ ਨੇ ਇਹ ਵੀ ਕਿਹਾ ਹੈ ਕਿ ਇਸ ਤੋਂ ਬਾਅਦ ਵੀ ਇਹ ਕਾਨੂੰਨੀ ਰਹੇਗਾ 

1 - ਤੁਸੀਂ ਆਪਣੇ ਨੇੜੇ ਦੀ ਕਿਸੇ ਵੀ ਬੈਂਕ ਸ਼ਾਖਾ ਵਿਚ ਜਾ ਕੇ ਇਨ੍ਹਾਂ ਨੋਟਾਂ ਨੂੰ ਬਦਲ ਸਕਦੇ ਹੋ। 
2 - ਤੁਸੀਂ ਕਿਸੇ ਵੀ ਬੈਂਕ ਸ਼ਾਖਾ ਵਿਚ ਜਾ ਕੇ ਨੋਟ ਬਦਲ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਉਸ ਬੈਂਕ ਵਿਚ ਖਾਤਾ ਹੋਵੇ। ਤੁਸੀਂ ਸਿੱਧੇ ਕਾਊਂਟਰ 'ਤੇ ਜਾ ਕੇ ਨੋਟ ਬਦਲ ਸਕਦੇ ਹੋ। ਦੂਜੇ ਪਾਸੇ, ਜੇਕਰ ਤੁਹਾਡਾ ਉਸ ਬੈਂਕ ਵਿਚ ਖਾਤਾ ਹੈ, ਤਾਂ ਤੁਸੀਂ ਇਸ ਪੈਸੇ ਨੂੰ ਆਪਣੇ ਖਾਤੇ ਵਿਚ ਵੀ ਜਮ੍ਹਾਂ ਕਰਵਾ ਸਕਦੇ ਹੋ। 

3 - 2000 ਦੇ ਨੋਟਾਂ ਨੂੰ ਇੱਕ ਸਮੇਂ ਵਿਚ 20,000 ਦੀ ਸੀਮਾ ਤੱਕ ਕਿਸੇ ਹੋਰ ਮੁੱਲ ਲਈ ਬਦਲਿਆ ਜਾ ਸਕਦਾ ਹੈ। ਦੂਜੇ ਪਾਸੇ, ਜੇਕਰ ਤੁਹਾਡੇ ਕੋਲ ਖਾਤਾ ਹੈ, ਤਾਂ ਤੁਸੀਂ 2000 ਦੇ ਕਿਸੇ ਵੀ ਨੋਟ ਨੂੰ ਜਮ੍ਹਾ ਕਰਵਾ ਸਕਦੇ ਹੋ। ਨੋਟ ਬਦਲਣ ਲਈ ਤੁਹਾਨੂੰ ਕੋਈ ਵੀ ਰਕਮ ਨਹੀਂ ਦੇਣੀ ਪਵੇਗੀ। ਇਹ ਬਿਲਕੁਲ ਮੁਫ਼ਤ ਹੈ। ਜੇਕਰ ਕੋਈ ਕਰਮਚਾਰੀ ਤੁਹਾਡੇ ਤੋਂ ਇਸ ਦੇ ਲਈ ਪੈਸੇ ਮੰਗਦਾ ਹੈ, ਤਾਂ ਤੁਸੀਂ ਇਸ ਦੀ ਸ਼ਿਕਾਇਤ ਬੈਂਕ ਅਧਿਕਾਰੀ ਜਾਂ ਬੈਂਕਿੰਗ ਓਮਬਡਸਮੈਨ ਨੂੰ ਕਰ ਸਕਦੇ ਹੋ। 

2000 ਦੇ ਨੋਟ ਲੈਣ-ਦੇਣ ਲਈ ਵਰਤੇ ਜਾ ਸਕਦੇ ਹਨ ਅਤੇ ਭੁਗਤਾਨ ਵਜੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਹਾਲਾਂਕਿ, ਆਰਬੀਆਈ ਨੇ 30 ਸਤੰਬਰ 2023 ਨੂੰ ਜਾਂ ਇਸ ਤੋਂ ਪਹਿਲਾਂ ਇਹਨਾਂ ਬੈਂਕ ਨੋਟਾਂ ਨੂੰ ਜਮ੍ਹਾ ਜਾਂ ਬਦਲੀ ਕਰਨ ਦੀ ਸਲਾਹ ਦਿੱਤੀ ਹੈ। ਇਹ ਫ਼ੈਸਲਾ ਸਾਰਿਆਂ 'ਤੇ ਲਾਗੂ ਹੈ। ਹਰ ਵਿਅਕਤੀ ਜਿਸ ਕੋਲ 2000 ਦੇ ਨੋਟ ਹਨ, ਉਨ੍ਹਾਂ ਨੂੰ 30 ਸਤੰਬਰ ਤੱਕ ਬੈਂਕ ਦੀ ਕਿਸੇ ਵੀ ਸ਼ਾਖਾ ਵਿਚ ਜਮ੍ਹਾ ਕਰਵਾਉਣਾ ਹੋਵੇਗਾ ਜਾਂ ਦੂਜੇ ਨੋਟਾਂ ਨਾਲ ਬਦਲਵਾਉਣਾ ਹੋਵੇਗਾ।
 

Tags: #punjab

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement