ਕਾਰ ਦੀ ਲਪੇਟ ਚ ਆਉਣ ਨਾਲ ਤਿੰਨ ਲੋਕਾਂ ਦੀ ਹੋਈ ਮੌਤ
ਸ਼ਾਹਪੁਰਾ: ਭਰਾ ਦੇ ਵਿਆਹ 'ਤੇ ਆਏ ਸਾਲੇ ਨੂੰ ਛੱਡਣ ਜਾ ਰਹੇ ਜੀਜੇ ਸਾਲੇ ਨਾਲ ਵੱਡਾ ਹਾਦਸਾ ਵਾਪਰ ਗਿਆ। ਇਕ ਸਵਿਫਟ ਕਾਰ ਬੇਕਾਬੂ ਹੋ ਕੇ ਕੰਧ ਤੋੜਦੀ ਹੋਈ ਦੁਕਾਨ ਦੇ ਅੰਦਰ ਜਾ ਵੜੀ। ਹਾਦਸੇ ਵਿਚ ਜੀਜੇ-ਸਾਲੇ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ਦੀ ਲਪੇਟ 'ਚ ਆਉਣ ਨਾਲ ਪਿਓ-ਪੁੱਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ ਘਟਨਾ ਭੀਲਵਾੜਾ ਦੇ ਸ਼ਾਹਪੁਰਾ ਥਾਣਾ ਖੇਤਰ ਵਿਚ ਦੁਪਹਿਰ ਕਰੀਬ 12.30 ਵਜੇ ਵਾਪਰੀ।
ਇਹ ਵੀ ਪੜ੍ਹੋ: ਹਰਿਦੁਆਰ 'ਚ ਰਿਸ਼ਤੇਦਾਰ ਦੇ ਫੁੱਲ ਪਾ ਕਾ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਨੂੰ ਥਾਰ ਨੇ ਕੁਚਲਿਆ
ਸਟੇਸ਼ਨ ਅਧਿਕਾਰੀ ਰਾਜਕੁਮਾਰ ਨਾਇਕ ਨੇ ਦਸਿਆ ਕਿ ਰਾਜਵੀਰ (30) ਪੁੱਤਰ ਭੈਰੂਲਾਲ ਜਦਕਿ ਜੀਜਾ ਧਨਰਾਜ (24) ਮੋਹਨ ਲਾਲ ਨਾਇਕ ਵਾਸੀ ਸ਼ਾਹਪੁਰਾ ਦੀ ਇਲਾਜ ਲਈ ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਪਲਟੀ ਬੱਸ, 1 ਦੀ ਮੌਤ, 12 ਜ਼ਖ਼ਮੀ
ਇਸ ਦੇ ਨਾਲ ਹੀ ਟੱਕਰ ਲੱਗਣ ਕਾਰਨ ਬਬਲੂ ਅਤੇ ਉਸ ਦੇ ਪਿਤਾ ਵਿਨੋਦ ਅਤੇ ਅਭਿਸ਼ੇਕ ਗੰਭੀਰ ਜ਼ਖਮੀ ਹੋ ਗਏ। ਵਿਨੋਦ ਦੀ ਲੱਤ ਟੁੱਟ ਗਈ ਹੈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਸ਼ਾਹਪੁਰਾ ਜ਼ਿਲਾ ਹਸਪਤਾਲ 'ਚ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿਤੀਆਂ ਜਾਣਗੀਆਂ।