
3 ਦੀ ਮੌਤ, 3 ਜ਼ਖ਼ਮੀ
ਜੈਪੁਰ : ਜੈਪੁਰ 'ਚ ਹਰਿਦੁਆਰ ਤੋਂ ਫੁੱਲ ਪਾ ਕੇ ਵਾਪਸ ਪਰਤ ਰਹੇ ਇਕ ਪਰਿਵਾਰ ਦੇ 6 ਮੈਂਬਰਾਂ ਨੂੰ ਇਕ ਥਾਰ ਨੇ ਕੁਚਲ ਦਿਤਾ। ਇਸ ਹਾਦਸੇ 'ਚ ਮ੍ਰਿਤਕ ਦੀ ਪਤਨੀ ਅਤੇ ਬੇਟੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮਾਮਲਾ ਸਵੇਰੇ 11 ਵਜੇ ਜੈਪੁਰ ਨੇੜੇ ਕੋਟਖਵੜਾ ਥਾਣਾ ਖੇਤਰ ਦਾ ਹੈ।
ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਪਲਟੀ ਬੱਸ, 1 ਦੀ ਮੌਤ, 12 ਜ਼ਖ਼ਮੀ
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 17 ਮਈ ਨੂੰ ਰਾਮਨਗਰ ਰੋਡ ’ਤੇ ਦੋਈ ਕੀ ਢਾਣੀ ਵਾਸੀ ਮਦਨ ਪੁੱਤਰ ਬਦਰੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਹਨਾਂ ਦੇ ਫੁੱਲ ਪਾਉਣ ਲਈ ਉਹਨਾਂ ਦੀ ਪਤਨੀ ਸੁਨੀਤਾ, ਪੁੱਤਰ ਗੋਲੂ, ਵਿੱਕੀ ਅਤੇ ਵੱਡਾ ਭਰਾ ਸੀਤਾਰਾਮ ਅਤੇ ਉਸ ਦੀ ਪਤਨੀ ਦੋ ਦਿਨ ਪਹਿਲਾਂ ਹਰਿਦੁਆਰ ਗਏ ਸਨ।
ਅੱਜ ਸਵੇਰੇ ਹਰਿਦੁਆਰ ਤੋਂ ਵਾਪਸ ਆਉਣ ਤੋਂ ਬਾਅਦ ਉਹ ਘਰ ਤੋਂ ਕਰੀਬ 1 ਕਿਲੋਮੀਟਰ ਪਹਿਲਾਂ ਸੜਕ ਕਿਨਾਰੇ ਅਪਣੇ ਰਿਸ਼ਤੇਦਾਰਾਂ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਰਾਮਨਗਰ ਵਲੋਂ ਆ ਰਹੀ ਤੇਜ਼ ਰਫ਼ਤਾਰ ਥਾਰ ਜੀਪ ਨੇ ਸਾਰਿਆਂ ਨੂੰ ਕੁਚਲ ਦਿਤਾ। ਹਾਦਸੇ ਵਿਚ ਸੁਨੀਤਾ (27) ਪਤਨੀ ਮਦਨ, ਉਸ ਦਾ ਪੁੱਤਰ ਗੋਲੂ (15) ਅਤੇ ਜੀਜਾ ਸੀਤਾਰਾਮ (40) ਪੁੱਤਰ ਬਦਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕੋਟਖਵਾੜਾ ਥਾਣੇ ਦੇ ਏਐਸਆਈ ਮਦਨ ਚੌਧਰੀ ਨੇ ਦਸਿਆ ਕਿ ਹਾਦਸੇ ਵਿਚ ਮ੍ਰਿਤਕ ਮਦਨ ਦਾ ਛੋਟਾ ਪੁੱਤਰ ਵਿੱਕੀ (9), ਸੀਤਾ ਰਾਮ ਦੀ ਪਤਨੀ ਅਨੀਤਾ (37) ਅਤੇ ਦੌਸਾ ਵਾਸੀ ਮਨੋਹਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਚੱਕਸੂ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ।
ਇਹ ਵੀ ਪੜ੍ਹੋ: ਮੱਕਾ 'ਚ ਲੱਗੀ ਭਿਆਨਕ ਅੱਗ, ਉਮਰਾਹ 'ਤੇ ਗਏ 8 ਪਾਕਿਸਤਾਨੀਆਂ ਦੀ ਮੌਤ