ਮੱਕਾ 'ਚ ਲੱਗੀ ਭਿਆਨਕ ਅੱਗ, ਉਮਰਾਹ 'ਤੇ ਗਏ 8 ਪਾਕਿਸਤਾਨੀਆਂ ਦੀ ਮੌਤ

By : GAGANDEEP

Published : May 21, 2023, 1:58 pm IST
Updated : May 21, 2023, 3:39 pm IST
SHARE ARTICLE
photo
photo

ਸੜਨ ਕਾਰਨ ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ

 

ਸਾਊਦੀ ਅਰਬ ਦੇ ਮੱਕਾ ਵਿਚ ਇਕ ਹੋਟਲ ਵਿਚ ਅੱਗ ਲੱਗਣ ਕਾਰਨ ਅੱਠ ਪਾਕਿਸਤਾਨੀ ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਜੇਦਾਹ ਸਥਿਤ ਪਾਕਿਸਤਾਨ ਵਣਜ ਦੂਤਘਰ ਦੇ ਕੌਂਸਲ ਵੈਲਫੇਅਰ ਸ਼ਿਰਾਜ਼ ਅਲੀ ਖਾਨ ਮੁਤਾਬਕ ਅੱਗ ਦੀ ਘਟਨਾ ਮੱਕਾ ਦੇ ਇਬਰਾਹਿਮ ਖਲੀਲ ਰੋਡ 'ਤੇ ਇਕ ਹੋਟਲ 'ਚ ਵਾਪਰੀ।

 ਇਹ ਵੀ ਪੜ੍ਹੋ: ਮੈਕਸੀਕੋ 'ਚ ਕਾਰ ਰੇਸਿੰਗ ਸ਼ੋਅ ਦੌਰਾਨ ਹਥਿਆਰਬੰਦ ਹਮਲਾਵਰਾਂ ਨੇ ਚਲਾਈਆਂ ਗੋਲੀਆਂ, 10 ਦੀ ਮੌਤ 

ਸ਼ਿਰਾਜ਼ ਅਲੀ ਖਾਨ ਨੇ ਦੱਸਿਆ ਕਿ ਸੜਨ ਕਾਰਨ ਲਾਸ਼ਾਂ ਦੀ ਸ਼ਨਾਖਤ ਕਰਨੀ ਮੁਸ਼ਕਲ ਹੈ ਪਰ ਸ਼ਨਾਖਤ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ 4 ਲੋਕਾਂ ਦੀ ਪਛਾਣ ਹੋ ਗਈ ਹੈ। ਜਿਨ੍ਹਾਂ ਵਿਚੋਂ ਦੋ ਵੇਹੜੀ ਅਤੇ ਦੋ ਕਸੂਰ ਦੇ ਰਹਿਣ ਵਾਲੇ ਹਨ। ਬਾਕੀ ਚਾਰ ਵਿਅਕਤੀਆਂ ਦੀ ਪਛਾਣ ਕਰਨ ਦਾ ਕੰਮ ਜਾਰੀ ਹੈ। ਪਛਾਣ ਬਾਰੇ ਸਾਊਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਦੀ ਵਰਤੋਂ ਕੀਤੀ ਜਾ ਸਕਦੀ ਹੈ।

 ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਫਸੇ ਪੰਜਾਬੀ ਨੌਜੁਆਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਕੌਂਸਲ ਵੈਲਫੇਅਰ ਦੇ ਅਨੁਸਾਰ, "ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸ਼ਾਰਟ ਸਰਕਟ ਕਾਰਨ ਹੋਟਲ ਦੀ ਤੀਜੀ ਮੰਜ਼ਿਲ 'ਤੇ ਇਕ ਕਮਰੇ ਵਿਚ ਅੱਗ ਲੱਗ ਗਈ, ਜਿਸ ਨੇ ਹੋਰ ਕਮਰਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਵਿਚ ਚਾਰ ਕਮਰੇ ਬੁਰੀ ਤਰ੍ਹਾਂ ਨੁਕਸਾਨੇ ਗਏ। ਕੌਂਸਲ ਵੈਲਫੇਅਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਕੋਲਡ ਰੂਮ ਵਿਚ ਰੱਖਿਆ ਗਿਆ ਹੈ। ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਲਾਸ਼ਾਂ ਨੂੰ ਪਾਕਿਸਤਾਨ ਭੇਜਣ ਜਾਂ ਮੱਕਾ ਵਿੱਚ ਦਫ਼ਨਾਉਣ ਬਾਰੇ ਫੈਸਲਾ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement