
13 ਮਈ ਨੂੰ ਵੀ ਇਕ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ’ਚ ਸ਼ਾਮਲ ਹੋਣ ਦੇ ਦੋਸ਼
India-Pakistan News: ਭਾਰਤ ਨੇ ਜਾਸੂਸੀ ’ਚ ਸ਼ਾਮਲ ਹੋਣ ਦੇ ਦੋਸ਼ ’ਚ ਪਾਕਿਸਤਾਨ ਹਾਈ ਕਮਿਸ਼ਨ ’ਚ ਕੰਮ ਕਰ ਰਹੇ ਇਕ ਹੋਰ ਪਾਕਿਸਤਾਨੀ ਅਧਿਕਾਰੀ ਨੂੰ ਬੁਧਵਾਰ ਨੂੰ ਦੇਸ਼ ਤੋਂ ਕੱਢ ਦਿਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਮਿਸ਼ਨ ਦੇ ਕਰਮਚਾਰੀ ਨੂੰ ਉਸ ਦੇ ਅਧਿਕਾਰਤ ਦਰਜੇ ਦੇ ਅਨੁਸਾਰ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ‘ਅਣਚਾਹਿਆ ਵਿਅਕਤੀ’ ਐਲਾਨਿਆ ਗਿਆ ਹੈ ਅਤੇ ਉਸ ਨੂੰ ਭਾਰਤ ਛੱਡਣ ਲਈ 24 ਘੰਟਿਆਂ ਦਾ ਸਮਾਂ ਦਿਤਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਖੀ ਸਾਦ ਵੜੈਚ ਨੂੰ ਇਸ ਮੁੱਦੇ ’ਤੇ ਇਕ ਡਿਮਾਰਸ਼ ਜਾਂ ਰਸਮੀ ਕੂਟਨੀਤਕ ਵਿਰੋਧ ਜਾਰੀ ਕੀਤਾ ਗਿਆ ਹੈ। ਭਾਰਤ ਨੇ 13 ਮਈ ਨੂੰ ਵੀ ਇਕ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ’ਚ ਸ਼ਾਮਲ ਹੋਣ ਦੇ ਦੋਸ਼ ’ਚ ਦੇਸ਼ ਤੋਂ ਕੱਢ ਦਿਤਾ ਸੀ। (ਪੀਟੀਆਈ)