
ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲੋਕ ਯੋਗਾ ਕਰਦੇ ਨਜ਼ਰ ਆਏ
ਨਵੀਂ ਦਿੱਲੀ: ਅੱਜ ਯੋਗਾ ਦਿਵਸ ਹੈ ਇਸ ਲਈ ਸਾਰੀ ਦੁਨੀਆ ਇਸ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ। ਪੀਐਮ ਮੋਦੀ ਨੇ ਰਾਂਚੀ ਵਿਚ ਯੋਗਾ ਕੀਤਾ ਹੈ। ਕਈ ਰਾਜਨੀਤਿਕ ਹਸਤੀਆਂ ਨੇ ਅਲੱਗ-ਅਲੱਗ ਸ਼ਹਿਰਾਂ ਵਿਚ ਯੋਗਾ ਕੀਤਾ।
BSF
ਪੂਰੇ ਦੇਸ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲੋਕ ਵੱਖ-ਵੱਖ ਤਰੀਕਿਆਂ ਨਾਲ ਯੋਗਾ ਕਰਦੇ ਨਜ਼ਰ ਆ ਰਹੇ ਹਨ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਪੂਰੇ ਦੇਸ਼ ਵਿਚ ਯੋਗਾ ਕੀਤਾ ਜਾ ਰਿਹਾ ਹੈ।
ITBP
ਆਈਬੀਪੀ ਦੇ ਜਵਾਨਾਂ ਨੇ ਲੱਦਾਖ਼ ਵਿਚ 18 ਹਜ਼ਾਰ ਫ਼ੁੱਟ ਦੀ ਉਚਾਈ 'ਤੇ ਮਾਈਨਸ 20 ਡਿਗਰੀ ਦੇ ਤਾਪਮਾਨ ਵਿਚ ਯੋਗਾ ਕੀਤਾ। ਸੀਆਰਪੀਐਫ਼ ਦੇ ਜਵਾਨਾਂ ਨੇ ਮਿਆਂਮਾਰ ਵਿਚ ਯੋਗਾ ਕੀਤਾ। ਫ਼ੌਜ ਦੇ ਬਹੁਤ ਸਾਰੇ ਜਵਾਨ ਯੋਗਾ ਕਰਦੇ ਦਿਖਾਈ ਦੇ ਰਹੇ ਹਨ।
Chhatisgarh ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਵਿਚ ਵੀ ਆਈਟੀਬੀਪੀ ਦੇ ਜਵਾਨਾਂ ਨੇ ਵੀ ਯੋਗਾ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਵਿਚ ਫ਼੍ਰੈਂਚ ਏਬੈਂਸੀ ਵਿਚ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਹਨ।
Punjab: ITBP personnel of 26th BN practice Yoga on #InternationalDayofYoga at Baddhowal Ludhiana pic.twitter.com/6ko85L2JbQ
— ANI (@ANI) June 21, 2019
ਜੰਮੂ-ਕਸ਼ਮੀਰ ਦੇ ਬੀਐਸਐਫ ਦੇ ਜਵਾਨ ਵੀ ਪੂਰੀ ਲਗਨ ਨਾਲ ਯੋਗਾ ਕਰ ਰਹੇ ਹਨ।
#WATCH Jharkhand: Prime Minister Narendra Modi performs yoga at Prabhat Tara ground in Ranchi on #InternationalDayofYoga pic.twitter.com/VNRual0L5g
— ANI (@ANI) June 21, 2019
ਮੁੰਬਈ ਵਿਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਵੀ ਯੋਗਾ ਕੀਤਾ।
Shilpa Shetty
ਉਹਨਾਂ ਨਾਲ ਹੋਰ ਵੀ ਕਈ ਬਹੁਤ ਸਾਰੇ ਲੋਕ ਯੋਗਾ ਕਰ ਰਹੇ ਹਨ।
CRPF
ਲੇਹ ਵਿਚ ਆਈਟੀਬੀਪੀ ਦੇ ਜਵਾਨਾਂ ਨੇ ਵੀ ਵੱਖਰੇ ਅੰਦਾਜ ਵੀ ਯੋਗਾ ਕੀਤਾ ਹੈ। ਹੋਰ 'ਤੇ ਹੋਰ ਛਤੀਸਗੜ੍ਹ ਦੇ ਜਵਾਨਾਂ ਨੇ ਵੀ ਯੋਗਾ ਦਾ ਆਨੰਦ ਲਿਆ