
ਇਸ ਸੰਬੰਧ 'ਚ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਜਾਣਕਾਰੀ ਦਿੱਤੀ ਹੈ
ਨਵੀਂ ਦਿੱਲੀ-ਕੋਰੋਨਾ ਵਾਇਰਸ ਦੇ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਜੰਮੂ-ਕਸ਼ਮੀਰ ਨੇ ਇਸ ਸਾਲ ਅਮਰਨਾਥ ਯਾਤਰਾ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਅਮਰਨਾਥ ਸ਼ਰਾਈਨ ਬੋਰਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੀਤਾ ਗਿਆ ਹੈ। ਇਸ ਸੰਬੰਧ 'ਚ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ-ਕੈਨੇਡਾ ਦੇ ਓਨਟਾਂਰੀਓ ਸੂਬੇ 'ਚ 3 ਪੰਜਾਬੀ ਮੰਤਰੀ ਮੰਡਲ 'ਚ ਸ਼ਾਮਲ
amarnath yatra cancelled
ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਸਮੇਂ ਜ਼ਿੰਦਗੀ ਬਚਾਉਣਾ ਜ਼ਰੂਰੀ ਹੈ। ਇਸ ਲਈ ਇਸ ਸਾਲ ਅਮਰਨਾਥ ਯਾਤਰਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਰੋਨਾ ਕਾਰਨ ਪਿਛਲੇ ਸਾਲ ਵੀ ਅਮਰਨਾਥ ਯਾਤਰਾ ਰੱਦ ਕਰਨੀ ਪਈ ਸੀ।
ਇਹ ਵੀ ਪੜ੍ਹੋ-ਓਡੀਸ਼ਾ 'ਚ 51 ਸਾਲਾ ਵਿਅਕਤੀ ਨੂੰ 30 ਮਿੰਟਾਂ ਬਾਅਦ ਹੀ ਦੇ ਦਿੱਤੀ ਗਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ
amarnath yatra cancelled
ਹਿਮਾਲਿਆ ਦੇ ਉੱਚਾਈ ਵਾਲੇ ਹਿੱਸੇ 'ਚ 3,880 ਮੀਟਰ ਉੱਚਾਈ ’ਤੇ ਸਥਿਤ ਭਗਵਾਨ ਸ਼ਿਵ ਦੇ ਗੁਫ਼ਾ ਮੰਦਰ ਲਈ 56 ਦਿਨੀਂ ਯਾਤਰਾ 28 ਜੂਨ ਨੂੰ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋ ਕੇ 22 ਅਗਸਤ ਨੂੰ ਖਤਮ ਹੋਣੀ ਸੀ। ਪਰ ਹੁਣ ਇਹ ਯਾਤਰਾ ਨੂੰ ਇਸ ਸਾਲ ਲਈ ਵੀ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ-ਦੇਸ਼ 'ਚ ਹੁਣ ਤੱਕ 28 ਕਰੋੜ ਤੋਂ ਵਧੇਰੇ ਲੋਕਾਂ ਦਾ ਹੋਇਆ ਕੋਰੋਨਾ ਟੀਕਾਕਰਨ
ਇਸ ਤੋਂ ਪਹਿਲਾਂ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਕਾਰ ਜਲਦ ਹੀ ਸਾਲਾਨਾ ਅਮਰਨਾਥ ਯਾਤਰਾ ਕਰਵਾਉਣ 'ਤੇ ਫੈਸਲਾ ਕਰੇਗੀ। ਇਸ ਦੌਰਾਨ ਹੀ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਲੋਕਾਂ ਦੀ ਜਾਨ ਬਚਾਉਣਾ ਉਨ੍ਹਾਂ ਦੀ ਪਹਿਲ ਹੈ।