ਜਾਗਰਣ ਵੇਖ ਕੇ ਮੋਟਰਸਾਈਕਲ 'ਤੇ ਵਾਪਸ ਜਾ ਰਹੇ ਪ੍ਰਵਾਰ ਨੂੰ ਪਿਕਅੱਪ ਨੇ ਕੁਚਲਿਆ, ਹਸਪਤਾਲ ਭਰਤੀ

By : GAGANDEEP

Published : Jun 21, 2023, 5:24 pm IST
Updated : Jun 21, 2023, 5:24 pm IST
SHARE ARTICLE
photo
photo

ਜ਼ਖ਼ਮੀਆਂ 'ਚ ਮਾਸੂਮ ਬੱਚਾ ਵੀ ਸ਼ਾਮਲ

 

ਅਬੋਹਰ: ਅਬੋਹਰ ਸ਼ਹਿਰ ਦੇ ਪਿੰਡ ਸੀਤੋ ਗੁੰਨੋ ਨੇੜੇ ਅੱਜ ਸਵੇਰੇ ਬਾਈਕ ਸਵਾਰ ਜੋੜੇ ਨੂੰ ਪਿਕਅੱਪ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਪਤੀ-ਪਤਨੀ ਅਤੇ ਉਨ੍ਹਾਂ ਦਾ 7 ਸਾਲਾ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਤਿੰਨਾਂ ਨੂੰ ਸੀਤੋ ਗੁੰਨੋ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਤਿੰਨਾਂ ਨੂੰ ਅਬੋਹਰ ਰੈਫਰ ਕਰ ਦਿਤਾ ਗਿਆ। ਤਿੰਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: 'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ  

ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਪੁੱਤਰ ਭਾਗਾ ਰਾਮ ਵਾਸੀ ਸਿਰਸਾ ਨੇ ਦਸਿਆ ਕਿ ਉਹ ਆਪਣੀ ਪਤਨੀ ਨੰਜੂ ਅਤੇ 7 ਸਾਲਾ ਪੁੱਤਰ ਸ਼ਿਵ ਨਾਲ ਰਾਮਸਰਾ ਸਥਿਤ ਆਪਣੇ ਸਹੁਰੇ ਘਰ ਜਾਗਰਣ ਲਈ ਆਇਆ ਹੋਇਆ ਸੀ। ਤਿੰਨੋਂ ਅੱਜ ਸਵੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਸਿਰਸਾ ਜਾਣ ਲਈ ਨਿਕਲੇ ਪਰ ਸੀਤੋ ਗੁੰਨੋ ਨੇੜੇ ਇੱਕ ਤੇਜ਼ ਰਫ਼ਤਾਰ ਪਿਕਅਪ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿਤੀ।

ਇਹ ਵੀ ਪੜ੍ਹੋ: ਮੋਦੀ ਨਾਲ ਮੁਲਾਕਾਤ ਮਗਰੋਂ ਮਸਕ ਬੋਲੇ: ਜੇ ਟਵਿੱਟਰ ਸਰਕਾਰ ਦੀ ਗੱਲ ਨਾ ਮੰਨੇ ਤਾਂ ਬੰਦ ਹੋ ਜਾਵੇ 

ਕ੍ਰਿਸ਼ਨਾ ਅਨੁਸਾਰ ਟੱਕਰ ਹੁੰਦੇ ਹੀ ਉਹ ਤਿੰਨੋਂ ਸੜਕ 'ਤੇ ਡਿੱਗ ਪਏ। ਲੋਕਾਂ ਨੇ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਹਨਾਂ ਮੁੱਢਲੀ ਸਹਾਇਤਾ ਤੋਂ ਬਾਅਦ ਅਬੋਹਰ ਹਸਪਤਾਲ ਰੈਫ਼ਰ ਕਰ ਦਿਤਾ। ਇਸ ਸਬੰਧੀ ਜਦੋਂ ਸੀਤੋ ਦੇ ਐਸਐਮਓ ਰਵੀ ਬਾਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿਚ ਐਕਸਰੇ ਅਤੇ ਹੋਰ ਅਤਿ ਆਧੁਨਿਕ ਮਸ਼ੀਨਾਂ ਨਾ ਹੋਣ ਕਾਰਨ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement