
ਯੂਜ਼ਰਸ ਨੂੰ ਇਸ ਦੀ ਨੋਟੀਫਿਕੇਸ਼ਨ ਮਿਲੇਗੀ ਅਤੇ ਯੂਜ਼ਰਸ ਜੇਕਰ ਚਾਹੁਣ ਤਾਂ ਐਪ ਦੀ ਕਾਲ ਲਿਸਟ 'ਚ ਇਨ੍ਹਾਂ ਕਾਲਾਂ ਨੂੰ ਦੇਖ ਸਕਦੇ ਹਨ
ਨਵੀਂ ਦਿੱਲੀ - ਵਟਸਐਪ ਨੇ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੋਂ ਛੁਟਕਾਰਾ ਪਾਉਣ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਹੁਣ ਵਟਸਐਪ 'ਤੇ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਆਪਣੇ ਆਪ ਸਾਈਲੈਂਟ ਕੀਤਾ ਜਾ ਸਕਦਾ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਖ਼ੁਦ ਮੰਗਲਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਹੈ। ਜ਼ੁਕਰਬਰਗ ਨੇ ਆਪਣੀ ਘੋਸ਼ਣਾ ਵਿਚ ਕਿਹਾ ਕਿ ਵਟਸਐਪ ਇੱਕ ਨਵਾਂ ਫੀਚਰ ਲੈ ਕੇ ਆਇਆ ਹੈ ਜਿਸ ਵਿਚ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਆਪਣੇ ਆਪ ਸਾਈਲੈਂਸ ਕੀਤਾ ਜਾ ਸਕਦਾ ਹੈ।
ਇਸ ਫੀਚਰ ਨੂੰ ਵਟਸਐਪ ਦੇ ਨਵੇਂ ਪ੍ਰਾਈਵੇਸੀ ਫੀਚਰ ਵਜੋਂ ਪੇਸ਼ ਕੀਤਾ ਗਿਆ ਹੈ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਮੁਤਾਬਕ ਇਸ ਫੀਚਰ ਦੀ ਮਦਦ ਨਾਲ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੋਂ ਬਚਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਨਵੇਂ ਫੀਚਰ ਦੀ ਮਦਦ ਨਾਲ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਆਪਣੇ ਆਪ ਸਾਈਲੈਂਸ ਕੀਤਾ ਜਾ ਸਕਦਾ ਹੈ।
Whatsapp cashback
ਹਾਲਾਂਕਿ, ਯੂਜ਼ਰਸ ਨੂੰ ਇਸ ਦੀ ਨੋਟੀਫਿਕੇਸ਼ਨ ਮਿਲੇਗੀ ਅਤੇ ਯੂਜ਼ਰਸ ਜੇਕਰ ਚਾਹੁਣ ਤਾਂ ਐਪ ਦੀ ਕਾਲ ਲਿਸਟ 'ਚ ਇਨ੍ਹਾਂ ਕਾਲਾਂ ਨੂੰ ਦੇਖ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿਚ ਭਾਰਤ ਵਿਚ WhatsApp ਸਪੈਮ ਕਾਲਾਂ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਆਈਆਂ ਸਨ। ਮਤਲਬ ਹੁਣ ਅਸੀਂ ਇਹਨਾਂ ਕਾਲਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ।
ਇੰਝ ਕੰਮ ਕਰੇਗਾ ਨਵਾਂ ਫੀਚਰ
- WhatsApp ਦੇ ਨਵੇਂ ਪ੍ਰਾਈਵੇਸੀ ਫੀਚਰ ਦੀ ਵਰਤੋਂ ਕਰਨ ਲਈ, ਤੁਹਾਨੂੰ ਆਪਣਾ WhatsApp ਐਪ ਖੋਲ੍ਹਣਾ ਹੋਵੇਗਾ।
- ਹੁਣ ਇੱਥੋਂ ਸੈਟਿੰਗ 'ਤੇ ਜਾਣ ਲਈ ਆਈ ਬਟਨ 'ਤੇ ਟੈਪ ਕਰੋ ਅਤੇ ਪ੍ਰਾਈਵੇਸੀ ਆਪਸ਼ਨ 'ਤੇ ਟੈਪ ਕਰੋ।
- ਇੱਥੇ ਤੁਹਾਨੂੰ ਹੇਠਾਂ ਤੋਂ ਤੀਜੇ ਨੰਬਰ 'ਤੇ 'ਕਾਲ' ਦਾ ਨਵਾਂ ਫੀਚਰ ਦਿਖਾਈ ਦੇਵੇਗਾ।
- ਹੁਣ ਕਾਲ ਵਿਕਲਪ 'ਤੇ ਟੈਪ ਕਰੋ ਅਤੇ 'ਸਾਈਲੈਂਸ ਅਣਜਾਣ ਕਾਲਰ' ਵਿਕਲਪ ਨੂੰ ਚਾਲੂ ਕਰੋ।
- ਇਸ ਤੋਂ ਬਾਅਦ ਫੀਚਰ ਐਕਟੀਵੇਟ ਹੋ ਜਾਵੇਗਾ। ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਣ 'ਤੇ ਹੀ ਸੂਚਨਾ ਮਿਲੇਗੀ।
- ਤੁਸੀਂ ਕਾਲ ਟੈਬ ਵਿਚ ਕਿਸੇ ਵੀ ਸਮੇਂ ਇਹਨਾਂ ਕਾਲਾਂ ਨੂੰ ਦੇਖ ਸਕਦੇ ਹੋ।