ਖ਼ੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ
ਸਿਰਸਾ: ਹਰਿਆਣਾ ਦੇ ਸਿਰਸਾ ਦੇ ਡੱਬਵਾਲੀ ਬਲਾਕ ਤੋਂ ਸਟੇ ਚੌਟਾਲਾ ਦੀ ਢਾਣੀ ਸਿੱਖਾਂ ਵਾਲੀ 'ਚ ਬੁੱਧਵਾਰ ਨੂੰ ਇਕ 60 ਸਾਲਾ ਵਿਅਕਤੀ ਨੇ ਅਪਣੀ ਲਾਇਸੈਂਸੀ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਛਾਤੀ ਵਿੱਚ ਲੱਗੀ। ਪ੍ਰਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪੜ੍ਹੋ ਇਹ ਵੀ : ਲੁਧਿਆਣਾ: ਟਰੇਨ 'ਚ ਖਾਣਾ ਖਾਣ ਤੋਂ ਬਾਅਦ ਖਿਡਾਰਨਾਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ
ਚੌਟਾਲਾ ਨੇੜੇ ਢਾਣੀ ਸਿੱਖਾਂਵਾਲੀ ਦੇ ਰਹਿਣ ਵਾਲੇ ਗੁਰਪਿਆਸ ਸਿੰਘ ਦੇ ਘਰ ਬੁੱਧਵਾਰ ਨੂੰ ਅਚਾਨਕ ਗੋਲੀ ਚੱਲਣ ਨਾਲ ਹਫੜਾ-ਦਫੜੀ ਮਚ ਗਈ। ਪਰਿਵਾਰ ਅਤੇ ਆਸਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਗੁਰਪਿਆਸ ਸਿੰਘ ਬੁਰੀ ਤਰ੍ਹਾਂ ਲਹੂ-ਲੁਹਾਨ ਹਾਲਤ 'ਚ ਮੰਜੇ 'ਤੇ ਪਿਆ ਸੀ। ਉਸ ਦੀ ਲਾਇਸੈਂਸੀ ਬੰਦੂਕ ਵੀ ਉਸ ਕੋਲ ਪਈ ਸੀ।
ਪੜ੍ਹੋ ਇਹ ਵੀ : ਹਰਿਆਣਾ ਦੇ ਗੁਰੂਗ੍ਰਾਮ 'ਚ ਮੀਂਹ ਨੇ ਮਚਾਈ ਤਬਾਹੀ, ਪਾਣੀ 'ਚ ਡੁੱਬੀਆਂ ਸੜਕਾਂ
ਪ੍ਰਵਾਰਕ ਮੈਂਬਰ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਜ਼ਖ਼ਮੀ ਹਾਲਤ ਵਿੱਚ ਚੌਟਾਲਾ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਗੁਰਪਿਆਸ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਦੇ 2 ਬੇਟੇ ਹਨ। ਗੁਰਪਿਆਸ ਸਿੰਘ ਆਪਣੇ ਵੱਡੇ ਪੁੱਤਰ ਹਰਪ੍ਰੀਤ ਸਿੰਘ ਨਾਲ ਰਹਿੰਦਾ ਸੀ ਅਤੇ ਦੂਜਾ ਛੋਟਾ ਲੜਕਾ ਮਨਪ੍ਰੀਤ ਸਿੰਘ ਉਸ ਤੋਂ ਵੱਖ ਰਹਿੰਦਾ ਸੀ।