
ਛੁੱਟੀ 'ਤੇ ਜਾ ਰਹੇ ਸਨ ਜਵਾਨ
ਗੰਗਟੋਕ: ਉਤਰੀ ਸਿੱਕਮ ਦੇ ਥੇਂਗ ਇਲਾਕੇ ਵਿਚ ਬੁਧਵਾਰ ਨੂੰ ਇਕ ਸੜਕ ਹਾਦਸੇ ਵਿਚ ਭਾਰਤ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਨੌ ਜਵਾਨ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਉਨ੍ਹਾਂ ਦਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਆਈ.ਟੀ.ਬੀ.ਪੀ. ਦੇ ਜਵਾਨ ਛੁੱਟੀ 'ਤੇ ਜਾ ਰਹੇ ਸਨ।
ਇਹ ਵੀ ਪੜ੍ਹੋ: 'ਸਮਾਜਿਕ ਅਰਥਾਂ 'ਚ ਨੈਤਿਕ ਤੌਰ 'ਤੇ ਮਾੜੀ' ਹੋ ਸਕਦੀ ਹੈ ਮਾਂ ਪਰ ਬੱਚੇ ਲਈ ਨਹੀਂ : ਕੇਰਲ ਹਾਈਕੋਰਟ
ਅਧਿਕਾਰੀਆਂ ਮੁਤਾਬਕ ਗੱਡੀ ਨੇ ਪਹਿਲਾਂ ਚੁੰਗਥਾਂਗ ਅਤੇ ਫਿਰ ਸਿਲੀਗੁੜੀ ਜਾਣਾ ਸੀ। ਉਨ੍ਹਾਂ ਦਸਿਆ ਕਿ ਹਾਦਸੇ ਵਿਚ ਅੱਠ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਗੰਗਟੋਕ ਦੇ ਐਸ.ਟੀ.ਐਨ.ਐਮ. ਹਸਪਤਾਲ ਵਿਚ ਲਿਜਾਇਆ ਗਿਆ। ਅਧਿਕਾਰੀਆਂ ਮੁਤਾਬਕ ਬਾਕੀ ਪੰਜ ਜ਼ਖ਼ਮੀਆਂ ਦਾ ਫ਼ੌਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।