Report: ਇਸ ਵਰ੍ਹੇ 4,300 ਕਰੋੜਪਤੀ ਛੱਡਣਗੇ ਭਾਰਤ, ਹੋਰਨਾਂ ਦੇਸ਼ਾਂ ’ਚ ਵਸਣਗੇ
Published : Jun 21, 2024, 7:33 am IST
Updated : Jun 21, 2024, 7:33 am IST
SHARE ARTICLE
Image: For representation purpose only.
Image: For representation purpose only.

ਯੂਏਈ ਤੇ ਅਮਰੀਕਾ ਕਰੋੜਪਤੀਆਂ ਦੇ ਮਨਪਸੰਦ ਦੇਸ਼

Report: ਇਸ ਵਰ੍ਹੇ ਦੌਰਾਨ 4,300 ਕਰੋੜਪਤੀਆਂ ਦੇ ਭਾਰਤ ਛੱਡ ਕੇ ਹੋਰਨਾਂ ਦੇਸ਼ਾਂ ’ਚ ਜਾ ਕੇ ਵਸ ਜਾਣ ਦੀ ਸੰਭਾਵਨਾ ਹੈ। ਇਹ ਗਿਣਤੀ ਪਿਛਲੇ ਸਾਲ 2023 ਦੇ 5,100 ਦੇ ਅੰਕੜੇ ਨਾਲੋਂ ਥੋੜ੍ਹੀ ਘਟ ਹੈ। ਇਹ ਅੰਕੜੇ ਕੌਮਾਂਤਰੀ ਪਧਰ ਦੀ ਹੈਨਲੇ ਐਂਡ ਪਾਰਟਨਰਜ਼ ਨਾਮ ਦੀ ਇਮੀਗ੍ਰੇਸ਼ਨ ਕੰਪਨੀ ਨੇ ਜਾਰੀ ਕੀਤੇ ਹਨ।

ਭਾਰਤ ਦੁਨੀਆ ਦਾ ਤੀਜਾ ਅਜਿਹਾ ਦੇਸ਼ ਹੈ, ਜਿਥੋਂ ਸੱਭ ਤੋਂ ਵਧ ਕਰੋੜਪਤੀ ਕਿਸੇ ਹੋਰ ਦੇਸ਼ ’ਚ ਜਾ ਕੇ ਵਸ ਰਹੇ ਹਨ। ਚੀਨ ’ਚੋਂ ਇਸ ਵਰ੍ਹੇ 15,200 ਅਤੇ ਇੰਗਲੈਂਡ ’ਚੋਂ 9,500 ਕਰੋੜਪਤੀ ਸਦਾ ਲਈ ਜਾ ਰਹੇ ਹਨ। ਇਸ ਵਰ੍ਹੇ 2024 ਦੌਰਾਨ ਪੂਰੀ ਦੁਨੀਆ ’ਚ 1.28 ਲੱਖ ਕਰੋੜਪਤੀ ਆਪੋ-ਅਪਣੇ ਦੇਸ਼ਾਂ ਨੂੰ ਛਡਣਗੇ। ਇਹ ਗਿਣਤੀ ਪਿਛਲੇ ਵਰ੍ਹੇ ਦੇ 1.20 ਲੱਖ ਦੇ ਮੁਕਾਬਲੇ ਜ਼ਿਆਦਾ ਹੈ। ਸਾਲ 2019 ਦੌਰਾਨ ਇਹ ਗਿਣਤੀ 1.10 ਲੱਖ ਸੀ।

ਜ਼ਿਆਦਾਤਰ ਕਰੋੜਪਤੀ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਅਮਰੀਕਾ ’ਚ ਜਾ ਕੇ ਸੈਟਲ ਹੋਣਾ ਪਸੰਦ ਕਰਦੇ ਹਨ। ਯੂਏਈ ’ਚ ਇਸ ਵਰ੍ਹੇ 6,700 ਨਵੇਂ ਕਰੋੜਪਤੀਆਂ ਨੇ ਜਾ ਕੇ ਵਸਣਾ ਹੈ। ਉਂਝ ਕੈਨੇਡਾ, ਸਿੰਗਾਪੁਰ ਤੇ ਆਸਟ੍ਰੇਲੀਆ ਵੀ ਦੁਨੀਆ ਭਰ ਦੇ ਕਰੋੜਪਤੀਆਂ ਦੇ ਮਨਪਸੰਦ ਦੇਸ਼ ਹਨ। ਦੁਨੀਆਂ ’ਚ ਕਰੋੜਪਤੀ ਅਜਿਹੇ ਵਿਅਕਤੀ ਨੂੰ ਮੰਨਿਆ ਜਾਂਦਾ ਹੈ, ਜਿਸ ਕੋਲ ਘਟੋ-ਘਟ 10 ਲੱਖ ਅਮਰੀਕੀ ਡਾਲਰ (ਅੱਠ ਕਰੋੜ 30 ਲੱਖ ਭਾਰਤੀ ਰੁਪਏ) ਦੀ ਦੌਲਤ ਹੁੰਦੀ ਹੈ।

(For more Punjabi news apart from 4,300 millionaires may leave India this year, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement