
ਪ੍ਰੋਫ਼ੈਸਰ ਮੈਨਨ ਨੇ ਕਿਹਾ,“ਮੈਂ ‘ਸੀਬੀਈ’ ਲਈ ਨਾਮਜ਼ਦ ਕੀਤੇ ਜਾਣ ਦਾ ਮਾਣ ਮਹਿਸੂਸ ਕਰ ਰਿਹਾ ਹਾਂ"।
UK News: ਇਕ ਭਾਰਤੀ ਮੂਲ ਦੇ ਸਟਰੋਕ ਮਾਹਰ ਅਤੇ ਕੈਂਬਰਿਜ ਯੂਨੀਵਰਸਿਟੀ ਵਿਚ ਐਨਸਥੀਸੀਆ ਦੇ ਪ੍ਰੋਫ਼ੈਸਰ ਨੂੰ ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨੇ ਨਿਊਰੋਲੋਜੀਕਲ ਦੇਖਭਾਲ ਲਈ ਸੇਵਾਵਾਂ ਲਈ ਸਨਮਾਨਤ ਕੀਤਾ ਹੈ।
ਕੈਮਬ੍ਰਿਜ ਯੂਨੀਵਰਸਿਟੀ ਵਿਚ ਐਨਸਥੀਸੀਆ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਡੇਵਿਡ ਕ੍ਰਿਸ਼ਨਾ ਮੇਨਨ ਨੂੰ ਉਨ੍ਹਾਂ ਦੀ ਸਾਲਾਨਾ ਜਨਮਦਿਨ ਸਨਮਾਨ ਸੂਚੀ ਵਿਚ ਹਫ਼ਤੇ ਦੇ ਅੰਤ ਵਿਚ 75 ਸਾਲ ਦੇ ਚਾਰਲਸ ਦੁਆਰਾ ਕਮਾਂਡਰ ਆਫ਼ ਦਿ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ (ਸੀਬੀਈ) ਨਾਲ ਸਨਮਾਨਤ ਕੀਤਾ ਗਿਆ। ਪ੍ਰੋਫ਼ੈਸਰ ਮੈਨਨ ਨੇ ਕਿਹਾ,“ਮੈਂ ‘ਸੀਬੀਈ’ ਲਈ ਨਾਮਜ਼ਦ ਕੀਤੇ ਜਾਣ ਦਾ ਮਾਣ ਮਹਿਸੂਸ ਕਰ ਰਿਹਾ ਹਾਂ"।