Jaipur News: ਜੈਪੁਰ ਦੇ 7 ਵੱਡੇ ਸੁਪਰ ਬਾਜ਼ਾਰਾਂ 'ਚੋਂ ਮਿਲਿਆ ਨਕਲੀ ਘਿਓ; ਦੂਜੇ ਦਿਨ ਹੋਈ ਛਾਪੇਮਾਰੀ
Published : Jun 21, 2024, 3:41 pm IST
Updated : Jun 21, 2024, 3:41 pm IST
SHARE ARTICLE
Adulterated Ghee Seized From Jaipur DMart Store
Adulterated Ghee Seized From Jaipur DMart Store

ਇਸ ਤੋਂ ਪਹਿਲਾਂ ਵੀਰਵਾਰ ਨੂੰ ਮਾਲਵੀਆ ਨਗਰ ਸਥਿਤ ਡੀ-ਮਾਰਟ 'ਚ ਛਾਪੇਮਾਰੀ ਕੀਤੀ ਗਈ ਸੀ।

Jaipur News: ਜੈਪੁਰ ਸ਼ਹਿਰ ਦੇ ਮਸ਼ਹੂਰ ਡੀ-ਮਾਰਟ ਅਤੇ ਇਪਰ ਮਾਰਟ 'ਤੇ ਨਕਲੀ ਘਿਓ ਵੇਚਿਆ ਜਾ ਰਿਹਾ ਹੈ। ਅੱਜ ਲਗਾਤਾਰ ਦੂਜੇ ਦਿਨ ਫੂਡ ਐਂਡ ਸੇਫਟੀ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਸੁਪਰਮਾਰਕੀਟਾਂ ਵਿਚ ਕਾਰਵਾਈ ਕੀਤੀ। ਇਨ੍ਹਾਂ ਵਿਚੋਂ ਸ਼ਹਿਰ ਦੇ 7 ਡੀ-ਮਾਰਟ ’ਤੇ 2700 ਲੀਟਰ ਤੋਂ ਵੱਧ ਨਕਲੀ ਘਿਓ ਬਰਾਮਦ ਹੋਇਆ। ਅੱਜ ਸ਼ਹਿਰ ਦੇ ਵੱਖ-ਵੱਖ 7 ਸਟੋਰਾਂ 'ਤੇ ਛਾਪੇਮਾਰੀ ਕੀਤੀ ਗਈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਮਾਲਵੀਆ ਨਗਰ ਸਥਿਤ ਡੀ-ਮਾਰਟ 'ਚ ਛਾਪੇਮਾਰੀ ਕੀਤੀ ਗਈ ਸੀ। ਇਥੇ 40 ਲੀਟਰ ਸਰਸ ਅਤੇ 450 ਲੀਟਰ ਪ੍ਰੋ ਵੈਦਿਕ ਬ੍ਰਾਂਡ ਦਾ ਘਿਓ ਜ਼ਬਤ ਕੀਤਾ ਗਿਆ। ਫੂਡ ਐਂਡ ਸੇਫਟੀ ਵਿਭਾਗ ਦੇ ਵਧੀਕ ਕਮਿਸ਼ਨਰ ਪੰਕਜ ਓਝਾ ਨੇ ਦਸਿਆ ਕਿ ਟ੍ਰਾਈਟਨ ਮਾਲ ਸਮੇਤ ਲਾਲਕੋਠੀ, ਪ੍ਰਤਾਪਨਗਰ, ਨਰਸਿੰਘਪੁਰਾ, ਝੋਟਵਾੜਾ, ਮਾਨਸਰੋਵਰ ਅਤੇ ਬਿਨਦਾਇਕਾ ਸਥਿਤ ਡੀ-ਮਾਰਟਸ 'ਤੇ ਛਾਪੇਮਾਰੀ ਕੀਤੀ ਗਈ। ਇਥੇ ਸਰਸ ਅਤੇ ਪ੍ਰੋ ਵੈਦਿਕ ਬ੍ਰਾਂਡ ਦਾ ਨਕਲੀ ਘਿਓ ਬਰਾਮਦ ਹੋਇਆ ਹੈ।

ਇਨ੍ਹਾਂ ਵਿਚੋਂ ਟ੍ਰਾਈਟਨ ਮਾਲ ਤੋਂ 200 ਲੀਟਰ, ਲਾਲਕੋਠੀ ਤੋਂ 339 ਲੀਟਰ, ਪ੍ਰਤਾਪਨਗਰ ਤੋਂ 547 ਲੀਟਰ, ਨਰਸਿੰਘਪੁਰਾ ਤੋਂ 480, ਝੋਟਵਾੜਾ ਤੋਂ 400 ਅਤੇ ਮਾਨਸਰੋਵਰ ਸਥਿਤ ਸੁਪਰ ਮਾਰਟ ਤੋਂ 752 ਲੀਟਰ ਘਿਓ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਵਿਭਾਗ ਵੱਲੋਂ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਤੋਂ ਵੀ ਟੀਮਾਂ ਨੂੰ ਛਾਪੇਮਾਰੀ ਕਰਕੇ ਨਕਲੀ ਘਿਓ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

 

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement