
ਦਿੱਲੀ ਸਿੱਖ ਗੁਰਦਵਾਰਾ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੂੰ ਉਨ੍ਹਾਂ....
ਨਵੀਂ ਦਿੱਲੀ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਗੁਰੂ ਨਾਨਕ ਸੁਖਸ਼ਾਲਾ ਬਿਰਧ ਆਸ਼ਰਮ ਰਜਿੰਦਰ ਨਗਰ ਦੇ ਸੀਨੀਅਰ ਮੀਤ ਚੇਅਰਮੈਨ ਅਤੇ ਸਾਹਿਲ ਫੈਸ਼ਨ ਬਜ਼ਾਰ ਕਰੋਲ ਬਾਗ ਦੇ ਮਾਲਕ ਸ. ਅਮਰਜੀਤ ਸਿੰਘ ਅਤੇ ਉਨ੍ਹਾਂ ਸਪੁਤਰ ਉਭਰਦੇ ਸਾਬਤ ਸੂਰਤ ਸਿੱਖ ਪੰਜਾਬੀ ਗਾਇਕ ਜਸਕੀਰਤ ਸਿੰਘ ਨੇ ਸ. ਜੀ.ਕੇ. ਨੂੰ ਕਰੋਲ ਬਾਗ ਵਿਖੇ ਪੁਜ ਕੇ ਫੁਲਾਂ ਦਾ ਗੁਲਦਸਤਾ ਤੇ ਹੋਰ ਤੋਹਫੇ ਆਦਿ ਭੇਂਟ ਕਰਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਅਮਰਜੀਤ ਸਿੰਘ ਹੁਰਾਂ ਨੇ ਕਿਹਾ ਕਿ ਸ. ਮਨਜੀਤ ਸਿੰਘ ਜੀ.ਕੇ ਦੇ ਪਿਤਾ ਸਵਰਗੀ ਜਥੇਦਾਰ ਸੰਤੋਖ ਸਿੰਘ ਨੇ ਜਿਸ ਤਰ੍ਹਾਂ ਦਿੱਲੀ ਦੇ ਗੁਰਦਵਾਰਿਆਂ ਨੂੰ ਸੰਗਤ ਨੂੰ ਸਮਰਪਤ ਕਰਨ ਲਈ ਜਿਸ ਤਰ੍ਹਾਂ ਜੰਗ ਲੜੀ ਠੀਕ ਉਸੇ ਤਰ੍ਹਾਂ ਅੱਜ ਪੰਥ ਅਤੇ ਕੌਮ ਦੇ ਹਰ ਮਸਲੇ ਨੂੰ ਮੌਜੂਦਾ ਸਰਕਾਰਾਂ ਦੇ ਅੱਗੇ ਪਹੁੰਚਾਉਣਾ ਅਤੇ ਉਸ ਫੈਸਲੇ ਨੂੰ ਲਾਗੂ ਕਰਾਉਣ ਵਿੱਚ ਮਨਜੀਤ ਸਿੰਘ ਜੀ.ਕੇ. ਕਿਸੇ ਵੀ ਪੱਖ ਤੋਂ ਪਿੱਛੇ ਨਹੀ ਹੱਟਦੇ ਅਤੇ ਭਵਿੱਖ ਵਿਚ ਪਾਰਟੀ ਨੂੰ ਹਰ ਕਦਮ ਚੜ੍ਹਦੀ ਕਲਾ ਵਿੱਚ ਰੱਖਣ ਲਈ ਉਹ ਹਮੇਸ਼ਾ ਤਤਪਰ ਹਨ।