
ਖੁਲ੍ਹੇ ਆਸਮਾਨ ਹੇਠ ਹੋਣਗੀਆਂ ਸਾਰੀਆਂ ਗਤੀਵਿਧੀਆਂ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਹੁਣ ਤੋਂ ਸਵੇਰੇ ਦੀ ਪ੍ਰਾਥਨਾ ਸਭਾ ਅਤੇ ਹੋਰ ਗਤੀਵਿਧੀਆਂ ਕਲਾਸ ਰੂਮ ਵਿਚ ਕਰਵਾਉਣ ਦੀ ਬਜਾਏ ਬਾਹਰ ਹੀ ਕਰਵਾਈਆਂ ਜਾਣਗੀਆਂ। ਅਜਿਹਾ ਕਰਨ ਪਿੱਛੇ ਵਿਦਿਆਰਥੀਆਂ ਦੇ ਸ਼ਰੀਰ ਵਿਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਮਾਤਰਾ ਨੂੰ ਵਧਾਉਣਾ ਹੈ।
Students
ਕੇਂਦਰੀ ਮਨੁੱਖੀ ਸਰੋਤ ਵਿਕਾਸ ਵਿਭਾਗ ਦੁਆਰਾ ਹਾਲ ਹੀ ਵਿਚ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਗਏ ਇਕ ਨਿਰਦੇਸ਼ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਵਿਟਾਮਿਨ ਡੀ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਰਿਕੇਟਸ ਨਾਲ ਨਜਿੱਠਣ ਲਈ ਸੂਰਜ ਦੀ ਰੋਸ਼ਨੀ ਵਿਚ ਵਧ ਤੋਂ ਵਧ ਸ਼ਰੀਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇ।
Students
ਸੂਬੇ ਦੀ ਐਡੀਸ਼ਨਲ ਡਾਇਰੈਕਟਰ ਲਲਿਤਾ ਪ੍ਰਦੀਪ ਨੇ ਕਿਹਾ ਹੈ ਕਿ ਸਕੂਲਾਂ ਨੂੰ ਹੁਣ ਸਵੇਰੇ ਦੀ ਪ੍ਰਾਥਨਾ ਸਭਾ ਅਤੇ ਹੋਰ ਗਤੀਵਿਧੀਆਂ ਖੁਲ੍ਹੇ ਆਸਮਾਨ ਹੇਠ ਹੀ ਕਰਨੀਆਂ ਪੈਣਗੀਆਂ। ਪਿੰਡ ਵਿਚ ਕਈ ਸਕੂਲਾਂ ਵਿਚ ਸਵੇਰ ਦੀ ਸਭਾ ਬਾਹਰ ਹੁੰਦੀ ਹੈ ਪਰ ਜੋ ਸਕੂਲ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਵਿਚ ਹਨ ਉਹਨਾਂ ਨੂੰ ਨਿਰਦੇਸ਼ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਤਹਿਤ ਖੇਡ ਪ੍ਰੋਗਰਾਮ ਨੂੰ ਬਾਹਰ ਆਯੋਜਿਤ ਕਰਨ 'ਤੇ ਵੀ ਧਿਆਨ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਐਮਐਚਆਰਡੀ ਨੇ ਸਾਰੇ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪਣੇ-ਅਪਣੇ ਸਕੂਲਾਂ ਵਿਚ ਸੂਰਜ ਦੀ ਰੋਸ਼ਨੀ ਵਿਚ ਪ੍ਰੋਗਰਾਮਾਂ ਨੂੰ ਵਧਾਵਾ ਦੇਣ ਲਈ ਕਿਹਾ ਗਿਆ ਹੈ। ਪ੍ਰੋਗਰਾਮ ਤਹਿਤ ਰਾਜ ਵਿਚ ਸਰਕਾਰੀ ਸਕੂਲਾਂ ਵਿਚ ਸਿਰਫ਼ ਸਿੱਖਿਆ ਦੌਰਾਨ ਬਾਹਰੀ ਗਤੀਵਿਧੀਆਂ ਤੋਂ ਇਲਾਵਾ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।