
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਲੋਕਾਂ ਨੂੰ N-95 ਮਾਸਕ ਪਾਉਣ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਲੋਕਾਂ ਨੂੰ N-95 ਮਾਸਕ ਪਾਉਣ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਨਹੀਂ ਰੁਕਦਾ ਅਤੇ ਇਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ਼ ਚੁੱਕੇ ਗਏ ਕਦਮਾਂ ਦੇ ‘ਉਲਟ’ ਹੈ।
Mask
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸਿਹਤ ਮੰਤਰਾਲੇ ਵਿਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਰਾਜੀਵ ਗਰਗ ਨੇ ਸੂਬਿਆਂ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਮਾਮਲਿਆਂ ਦੇ ਪ੍ਰਧਾਨ ਸਕੱਤਰਾਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਡਾਇਰੈਕਟਰ ਜਨਰਲ ਰਾਜੀਵ ਗਰਗ ਨੇ ਕਿਹਾ ਹੈ ਕਿ ਇਹ ਤੱਥ ਸਾਹਮਣੇ ਆਇਆ ਹੈ ਕਿ ਲੋਕ N-95 ਮਾਸਕ ਦੀ ‘ਅਣਉਚਿਤ ਵਰਤੋਂ'ਕਰ ਰਹੇ ਹਨ।
Mask
ਖ਼ਾਸ ਤੌਰ ‘ਤੇ ਅਜਿਹੇ N-95 ਮਾਸਕ ਵਰਤੇ ਜਾ ਰਹੇ ਹਨ, ਜਿਨ੍ਹਾਂ ਵਿਚ ਵਾਲਵਡ ਰੈਸਪੀਰੇਟਰ ਲੱਗੇ ਹਨ। ਡਾਇਰੈਕਟਰ ਜਨਰਲ ਰਾਜੀਵ ਗਰਗ ਨੇ ਕਿਹਾ, ਵਾਲਵਡ ਰੈਸਪੀਰੇਟਰ’ ਨਾਲ ਲੈਸ N-95 ਮਾਸਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਉਲਟ ਹੈ ਕਿਉਂਕਿ ਇਹ ਵਾਇਰਸ ਨੂੰ ਮਾਸਕ ਤੋਂ ਬਾਹਰ ਆਉਣ ਤੋਂ ਨਹੀਂ ਰੋਕਦਾ।
Mask
ਉਹਨਾਂ ਕਿਹਾ, ‘ਇਸ ਨੂੰ ਦੇਖਦੇ ਹੋਏ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਸਬੰਧਤ ਲੋਕਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਮੂੰਹ ਢਕਣ ਦੇ ਨਿਯਮਾਂ ਦਾ ਪਾਲਣ ਕਰਨ ਅਤੇ N-95 ਮਾਸਕ ਦੀ ਅਣਉਚਿਤ ਵਰਤੋਂ ਨੂੰ ਰੋਕਣ’।
Corona Virus
ਦੱਸ ਦਈਏ ਕਿ ਸਰਕਾਰ ਨੇ ਅਪ੍ਰੈਲ ਵਿਚ ਇਸ ਸਬੰਧੀ ਇਕ ਐਡਵਾਇਜ਼ਰੀ ਜਾਰੀ ਕੀਤੀ ਸੀ, ਜਿਸ ਵਿਚ ਮੂੰਹ ਢਕਣ ਲਈ ਘਰ ਵਿਚ ਬਣੇ ਪ੍ਰੋਟੈਕਟਿਵ ਕਵਰ ਦੀ ਵਰਤੋਂ ਕਰਨ ਦੀ ਗੱਲ ਕਹੀ ਗਈ ਸੀ। ਸਰਕਾਰ ਵੱਲੋਂ ਸੂਤੀ ਕੱਪੜੇ ਨਾਲ ਬਣੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਸੀ।