
ਯੂਪੀਐਸਸੀ ਨੇ ਸਿਵਲ ਸੇਵਾ ਦੇ ਵਿਦਿਆਰਥੀਆਂ ਨੂੰ ਦਿੱਲੀ ਵਿਚ ਨਿਜੀ ਪ੍ਰੀਖਿਆ ਵਿਚ ਬੈਠਣ ਲਈ ਆਉਣ-ਜਾਣ ਵਾਸਤੇ ਜਹਾਜ਼ ਦੇ
ਨਵੀਂ ਦਿੱਲੀ, 20 ਜੁਲਾਈ : ਯੂਪੀਐਸਸੀ ਨੇ ਸਿਵਲ ਸੇਵਾ ਦੇ ਵਿਦਿਆਰਥੀਆਂ ਨੂੰ ਦਿੱਲੀ ਵਿਚ ਨਿਜੀ ਪ੍ਰੀਖਿਆ ਵਿਚ ਬੈਠਣ ਲਈ ਆਉਣ-ਜਾਣ ਵਾਸਤੇ ਜਹਾਜ਼ ਦੇ ਕਿਰਾਏ ਦਾ ਭੁਗਤਾਨ ਕਰਨ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਵਾÎਇਰਸ ਕਾਰਨ ਟਰੇਨ ਸੇਵਾ ਪੂਰੀ ਤਰ੍ਹਾਂ ਸ਼ੁਰੂ ਨਾ ਹੋਣ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ। ਸਰਕਾਰੀ ਬਿਆਨ ਮੁਤਾਬਕ ਕਮਿਸ਼ਨ ਵਿਦਿਆਰਥੀਆਂ ਨੂੰ ਠਾਹਰ ਅਤੇ ਆਵਾਜਾਈ ਸਬੰਧੀ ਲੋੜਾਂ ਦੇ ਸਬੰਧ ਵਿਚ ਵੀ ਮਦਦ ਦੇਵੇਗਾ। ਬਿਆਨ ਵਿਚ ਕਿਹਾ ਗਿਆ ਹੈ, ‘ਟਰੇਨ ਸੇਵਾ ਹਾਲੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ
File Photo
ਜਿਸ ਕਾਰਨ ਕਮਿਸ਼ਨ ਨੇ ਇਕ ਵਾਰ ਦੇ ਉਪਾਅ ਤਹਿਤ ਨਿਜੀ ਪ੍ਰੀਖਿਆ ਯਾਨੀ ਪੀਟੀ ਲਈ ਆਉਣ-ਜਾਣ ਵਾਲੇ ਵਿਦਿਆਰਥੀਆਂ ਨੂੰ ਘੱਟੋ ਘੱਟ ਜਹਾਜ਼ ਕਿਰਾਏ ਦਾ ਭੁਗਤਾਨ ਕਰਨ ਦਾ ਫ਼ੈਸਲਾ ਕੀਤਾ ਹੈ। ਕਮਿਸ਼ਨ ਨੇ ਰਹਿੰਦੇ ਉਮੀਦਵਾਰਾਂ ਲਈ 20 ਤੋਂ 30 ਜੁਲਾਈ ਵਿਚਾਲੇ ਇੰਟਰਵਿਊ ਕਰਨ ਦਾ ਫ਼ੈਸਲਾ ਕੀਤਾ ਹੈ। ਉਮੀਦਵਾਰਾਂ ਨੂੰ ਪਹਿਲਾਂ ਹੀ ਇਸ ਬਾਬਤ ਜਾਣੂੰ ਕਰਾ ਦਿਤਾ ਗਿਆ ਹੈ। ਕਮਿਸ਼ਨ ਪਹੁੰਚਣ ਵਾਲੇ ਉਮੀਦਵਾਰਾਂ ਨੂੰ ਮਾਸਕ, ਫ਼ੇਸ ਸ਼ੀਲਡ, ਸੈਨੇਟਾਈਜ਼ਰ ਦੀ ਬੋਤਲ ਅਤੇ ਦਸਤਾਨੇ ਦਿਤੇ ਜਾਣਗੇ। (ਏਜੰਸੀ)