
Delhi News : ਕਿਹਾ -ਭਾਰਤ-ਬੰਗਲਾਦੇਸ਼ ਨਾਲ ਇਕਜੁੱਟਤਾ ’ਚ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।’
Delhi News in Punjabi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੇ ਢਾਕਾ ’ਚ ਹੋਏ ਹਵਾਈ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਹੈ ਕਿ ‘ਢਾਕਾ ਵਿਚ ਹੋਏ ਦੁਖਦਾਈ ਹਵਾਈ ਹਾਦਸੇ ’ਚ ਜਾਨਾਂ ਦੇ ਨੁਕਸਾਨ 'ਤੇ ਬਹੁਤ ਦੁਖੀ ਹਾਂ ਜਿਨ੍ਹਾਂ ਵਿਚੋਂ ਬਹੁਤ ਸਾਰੇ ਨੌਜਵਾਨ ਵਿਦਿਆਰਥੀ ਸਨ। ਸਾਡਾ ਦਿਲ ਦੁਖੀ ਪਰਿਵਾਰਾਂ ਨਾਲ ਹੈ। ਅਸੀਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ। ਭਾਰਤ-ਬੰਗਲਾਦੇਸ਼ ਨਾਲ ਇਕਜੁੱਟਤਾ ਵਿਚ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।’
Deeply shocked and saddened at the loss of lives, many of them young students, in a tragic air crash in Dhaka. Our hearts go out to the bereaved families. We pray for the swift recovery of those injured. India stands in solidarity with Bangladesh and is ready to extend all…
— Narendra Modi (@narendramodi) July 21, 2025
ਜ਼ਿਕਰਯੋਗ ਹੈ ਕਿ ਅੱਜ ਮਾਈਲਸਟੋਨ ਕਾਲਜ ਦਿਆਬਾਰੀ ਕੈਂਪਸ ਵਿਚ ਹਵਾਈ ਸੈਨਾ ਦਾ ਸਿਖ਼ਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਉਤਰਾ ਖੇਤਰ ਵਿਚ ਵਾਪਰੀ ਸੀ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਕ F-7 BGI ਸਿਖਲਾਈ ਜਹਾਜ਼ ਨੇ ਅੱਜ ਦੁਪਹਿਰ 1:06 ਵਜੇ ਉਡਾਣ ਭਰੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਕਾਲਜ ਕੈਂਪਸ ਵਿਚ ਹਾਦਸਾਗ੍ਰਸਤ ਹੋ ਗਿਆ। ਕ੍ਰੈਸ਼ ਹੋਣ ਤੋਂ ਬਾਅਦ, ਜਹਾਜ਼ ਨੂੰ ਅੱਗ ਲੱਗ ਗਈ ਸੀ। ਉੱਠਦਾ ਧੂੰਆਂ ਕਾਫ਼ੀ ਦੂਰੀ ਤੋਂ ਦੇਖਿਆ ਜਾ ਸਕਦਾ ਸੀ। ਅੱਗ ਬੁਝਾਉਣ ਲਈ ਫਾਇਰ ਸਰਵਿਸ ਦੀਆਂ ਅੱਠ ਇਕਾਈਆਂ ਮੌਕੇ 'ਤੇ ਪਹੁੰਚ ਗਈਆਂ।
(For more news apart from Prime Minister Narendra Modi expresses grief over plane crash in Bangladesh News in Punjabi, stay tuned to Rozana Spokesman)