ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੇ ਸਮਾਨ ਤੋਂ ਜੀਐਸਟੀ ਅਤੇ ਕਸਟਮ ਡਿਊਟੀ ਹਟਾਈ
Published : Aug 21, 2018, 11:01 am IST
Updated : Aug 21, 2018, 11:01 am IST
SHARE ARTICLE
Kerala Flood
Kerala Flood

ਕੇਰਲ ਵਿਚ ਹੜ੍ਹ ਨੇ ਜ਼ਬਰਦਸਤ ਤਬਾਹੀ ਮਚਾਈ ਹੈ। ਹੁਣ ਤਕ 300 ਤੋਂ ਜ਼ਿਆਦਾ ਲੋਕਾਂ ਦੀ ਹੜ੍ਹ ਕਾਰਨ ਮੌਤ ਹੋ ਚੁੱਕੀ ਹੈ...

ਨਵੀਂ ਦਿੱਲੀ : ਕੇਰਲ ਵਿਚ ਹੜ੍ਹ ਨੇ ਜ਼ਬਰਦਸਤ ਤਬਾਹੀ ਮਚਾਈ ਹੈ। ਹੁਣ ਤਕ 300 ਤੋਂ ਜ਼ਿਆਦਾ ਲੋਕਾਂ ਦੀ ਹੜ੍ਹ ਕਾਰਨ ਮੌਤ ਹੋ ਚੁੱਕੀ ਹੈ, ਜਿਸ ਵਿਚ 8 ਅਗੱਸਤ ਤੋਂ 20 ਅਗੱਸਤ ਦੇ ਵਿਚਕਾਰ ਹੀ 222 ਲੋਕਾਂ ਦੀ ਮੌਤ ਹੋ ਗਈ ਹੈ। 10 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ਵਿਚ ਹਨ। ਕੇਂਦਰ ਨੇ ਕੇਰਲ ਦੀ ਆਫ਼ਤ ਨੂੰ ਗੰਭੀਰ ਪੱਧਰ ਦਾ ਮੰਨਿਆ ਹੈ।

GSTGSTਨਾਲ ਹੀ ਮਦਦ ਦੇ ਲਈ ਭੇਜੇ ਗਏ ਸਮਾਨ ਵਿਚ ਜੀਐਸਟੀ ਅਤੇ ਕਸਟਮ ਡਿਊਟੀ ਨੂੰ ਹਟਾ ਲਿਆ ਗਿਆ ਹੈ। ਉਥੇ ਬਾਰਿਸ਼ ਰੁਕਣ ਤੋਂ ਬਾਅਦ ਹੁਣ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਅਤੇ ਪ੍ਰਭਾਵਤ ਇਲਾਕਿਆਂ ਤੋਂ 95 ਫ਼ੀਸਦੀ ਲੋਕਾਂ ਨੂੰ ਕੱਢ ਲਿਆ ਗਿਆ ਹੈ। ਹੁਣ ਜ਼ੋਰ ਰਾਹਤ ਪਹੁੰਚਾਉਣ 'ਤੇ ਲਗਾਇਆ ਜਾ ਰਿਹਾ ਹੈ। ਫ਼ੌਜ, ਐਨਡੀਆਰਐਫ ਦੇ ਲੋਕ ਹੁਣ ਪ੍ਰਭਾਵਤ ਲੋਕਾਂ ਤਕ ਰਾਹਤ ਪਹੁੰਚਾਉਣ ਵਿਚ ਜੁਟੇ ਹਨ।

Kerala FloodKerala Floodਕਈ ਸਰਕਾਰ ਅਤੇ ਗ਼ੈਰ ਸਰਕਾਰੀ ਐਨਜੀਓ ਵੀ ਰਾਹਤ ਦੇ ਕੰਮ ਵਿਚ ਲੱਗੇ ਹੋਏ ਹਨ। ਹੜ੍ਹ ਦਾ ਪਾਣੀ ਉਤਰਨ ਦੇ ਨਾਲ ਹੀ ਹੁਣ ਮਹਾਮਾਰੀ ਦਾ ਖ਼ਤਰਾ ਸ਼ੁਰੂ ਹੋ ਗਿਆ ਹੈ। ਕੁੱਝ ਰਾਹਤ ਕੈਂਪਾਂ ਤੋਂ ਲੋਕਾਂ ਦੇ ਬਿਮਾਰ ਹੋਣ ਦੀ ਖ਼ਬਰ ਵੀ ਆ ਰਹੀ ਹੈ। ਕੇਂਦਰ ਵਲੋਂ ਡਾਕਟਰਾਂ ਦੀ ਟੀਮ ਕੇਰਲ ਭੇਜੀ ਗਈ ਹੈ ਅਤੇ ਕਈ ਰਾਜ ਵਿਚ ਅਪਣੇ ਇਥੋਂ ਡਾਕਟਰਾਂ ਦੀ ਟੀਮ ਕੇਰਲ ਭੇਜ ਰਹੇ ਹਨ।

Kerala FloodKerala Floodਪੂਰੇ ਰਾਜ ਵਿਚ 3700 ਮੈਡੀਕਲ ਕੈਂਪ ਬਣਾਏ ਗਏ ਹਨ। ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਰਾਹਤ ਸਮੱਗਰੀ ਅਤੇ ਦਵਾਈਆਂ ਨਾਲ ਲੱਦੇ ਜਹਾਜ਼ ਨੂੰ ਕੇਰਲ ਲਈ ਰਵਾਨਾ ਕੀਤਾ ਗਿਆ। ਇਹ ਰਾਹਤ ਸਮੱਗਰੀ ਅਤੇ ਦਵਾਈਆਂ ਕੇਂਦਰ ਸਰਕਾਰ ਵਲੋਂ ਭੇਜੀਆਂ ਗਈਆਂ ਹਨ। ਪੀਐਮਓ ਖ਼ੁਦ ਰਾਹਤ ਮੁਹਿੰਮ 'ਤੇ ਨਜ਼ਰ ਰੱਖ ਰਿਹਾ ਹੈ।

Kerala Flood RescueKerala Flood Rescueਦੂਰ ਦੁਰਾਡੇ ਦੇ ਪ੍ਰਭਾਵਤ ਖੇਤਰਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜ਼ਿਆਦਾਤਰ ਇਲਾਕਿਆਂ ਵਿਚ ਜੋ ਮਦਦ ਪਹੁੰਚ ਰਹੀ ਹੈ, ਉਹ ਲੋਕਾਂ ਦੀ ਜ਼ਰੂਰਤ ਦੇ ਮੁਤਾਬਕ ਕਾਫ਼ੀ ਘੱਟ ਪੈ ਰਹੀ ਹੈ। 

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement