
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਪਣੇ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ...
ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਪਣੇ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਸ਼ਾਮਲ ਹੋਣ ਨੂੰ ਲੈ ਕੇ ਭਾਰਤ ਵਿਚ ਜਾਰੀ ਵਿਵਾਦ 'ਤੇ ਮਾਈਕ੍ਰੋ ਬਲਾਗਿੰਗ ਵੈਬਸਾਈਟ ਟਵਿੱਟਰ 'ਤੇ ਕਿਹਾ ਕਿ ਮੇਰੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਦੇ ਲਈ ਮੈਂ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਾ ਹਾਂ। ਉਹ ਸ਼ਾਂਤੀ ਦੇ ਦੂਤ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੀ ਜਨਤਾ ਵਲੋਂ ਪਿਆਰ ਅਤੇ ਲਗਾਅ ਹੀ ਦਿਤਾ ਗਿਆ।
Navjot Singh Sidhuਉਨ੍ਹਾਂ ਕਿਹਾ ਕਿ ਭਾਰਤ ਵਿਚ ਜੋ ਲੋਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਉਪਮਹਾਦੀਪ ਵਿਚ ਸ਼ਾਂਤੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸ਼ਾਂਤੀ ਦੇ ਬਿਨਾ ਸਾਡੇ ਲੋਕ ਤਰੱਕੀ ਨਹੀਂ ਕਰ ਸਕਦੇ। ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਅਪਣੀ ਸਫ਼ਾਈ ਦਿਤੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਤਣਾਅ ਦੇ ਵਿਚਕਾਰ ਦੋਹੇ ਦੇਸ਼ਾਂ ਦੇ ਨੇਤਾ ਮਿਲਦੇ ਰਹੇ ਹਨ।
Navjot Singh Sidhuਕਮਰ ਜਾਵੇਦ ਨਾਲ ਉਨ੍ਹਾਂ ਦੀ ਮੁਲਾਕਾਤ ਸਿਰਫ਼ ਕੁੱਝ ਮਿੰਟਾਂ ਦੀ ਸੀ। ਬੇਵਜ੍ਹਾ ਇਸ 'ਤੇ ਬਵਾਲ ਖੜ੍ਹਾ ਕੀਤਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸ਼ਾਂਤੀ ਦਾ ਸੰਦੇਸ਼ ਲੈ ਕੇ ਪਾਕਿਸਤਾਨ ਗਏ ਸਨ। ਉਨ੍ਹਾਂ ਦੇ ਪਰਤਣ ਦੇ ਤੁਰੰਤ ਬਾਅਦ ਹੀ ਜਨਰਲ ਮੁਸ਼ੱਰਫ਼ ਨੇ ਕਾਰਗਿਲ ਵਿਚ ਯੁੱਧ ਛੇੜ ਦਿਤਾ ਸੀ।
navjot singh sidhuਬਾਅਦ ਵਿਚ ਉਸੇ ਪ੍ਰਵੇਜ਼ ਨੂੰ ਭਾਰਤ ਵਿਚ ਸੱਦਾ ਦਿਤਾ ਗਿਆ। ਵਾਜਪਾਈ ਅਤੇ ਮੁਸ਼ੱਰਫ਼ ਦੇ ਵਿਚਕਾਰ ਆਗਰਾ ਵਿਚ ਵਾਰਤਾ ਵੀ ਹੋਈ। ਦੂਜੇ ਪਾਸੇ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨ ਦੇ ਸਾਬਕਾ ਪੀਐਮ ਨਵਾਜ਼ ਸ਼ਰੀਫ਼ ਨੂੰ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ।
PM Imran Khan ਇਸ 'ਤੇ ਸੰਬਿਤ ਪਾਤਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਅਪਣੀ ਪ੍ਰੈੱਸ ਕਾਨਫਰੰਸ ਦੇ ਜ਼ਰੀਏ ਭਾਰਤ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਜੋ ਕੰਮ ਦਿਤਾ ਹੈ, ਉਸ ਦੇ ਲਈ ਰਾਹੁਲ ਗਾਂਧੀ ਦੇਸ਼ ਨੂੰ ਜਵਾਬ ਦੇਣ। ਇਮਰਾਨ ਖ਼ਾਨ ਨੇ ਅਗਲੇ ਟਵੀਟ ਵਿਚ ਕਿਹਾ ਕਿ ਅੱਗੇ ਵਧਣ ਲਈ ਪਾਕਿਸਤਾਨ ਅਤੇ ਭਾਰਤ ਨੂੰ ਗੱਲਬਾਤ ਕਰਨੀ ਹੋਵੇਗੀ ਅਤੇ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਨੂੰ ਸੁਲਝਾਉਣਾ ਹੋਵੇਗਾ। ਉਪ ਮਹਾਂਦੀਪ ਤੋਂ ਗ਼ਰੀਬੀ ਦੂਰ ਕਰਨ ਅਤੇ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਦਾ ਬਿਹਤਰੀਨ ਰਸਤਾ ਇਹੀ ਹੈ ਕਿ ਗੱਲਬਾਤ ਦੇ ਜ਼ਰੀਏ ਮਤਭੇਦ ਦੂਰ ਕੀਤੇ ਜਾਣ ਅਤੇ ਵਪਾਰ ਸ਼ੁਰੂ ਕੀਤਾ ਜਾਵੇ।