
ਕੇਰਲ ਵਿਚ ਆਏ ਸਦੀ ਦੇ ਸਭ ਤੋਂ ਵੱਡੇ ਹੜ੍ਹ ਤੋਂ ਰਾਜ ਨੂੰ ਉਭਾਰਨ ਲਈ ਹਰ ਪਾਸੇ ਤੋਂ ਮਦਦ ਦੇ ਹੱਥ ਵਧ ਰਹੇ ਹਨ...
ਨਵੀਂ ਦਿੱਲੀ : ਕੇਰਲ ਵਿਚ ਆਏ ਸਦੀ ਦੇ ਸਭ ਤੋਂ ਵੱਡੇ ਹੜ੍ਹ ਤੋਂ ਰਾਜ ਨੂੰ ਉਭਾਰਨ ਲਈ ਹਰ ਪਾਸੇ ਤੋਂ ਮਦਦ ਦੇ ਹੱਥ ਵਧ ਰਹੇ ਹਨ। ਕੇਰਲ ਨੂੰ ਦੇਸ਼ ਹੀ ਨਹੀਂ ਬਲਕਿ ਬਾਹਰ ਤੋਂ ਵਿੱਤੀ ਸਹਾਇਤਾ ਮਿਲ ਰਹੀ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਦਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ 700 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਭਾਰਤ ਸਰਕਾਰ ਵਲੋਂ ਕੇਰਲ ਨੂੰ ਦਿਤੀ ਗਈ ਵਿੱਤੀ ਸਹਾਇਤਾ ਤੋਂ ਵੀ ਜ਼ਿਆਦਾ ਹੈ।
kerala Floodਕੇਂਦਰ ਵਲੋਂ ਅਜੇ ਤਕ ਰਾਜ ਨੂੰ 600 ਕਰੋੜ ਰੁਪਏ ਦੀ ਆਰਥਿਕ ਦਿਤੀ ਗਈ ਹੈ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਹ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਰਾਜ ਵਿਚ ਬਾਰਿਸ਼ ਅਤੇ ਹੜ੍ਹ ਦੀ ਆਫ਼ਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਐਮਰਜੈਂਸੀ ਕਮੇਟੀ ਬਣਾਉਣ ਦਾ ਆਦੇਸ਼ ਦਿਤਾ। ਉਨ੍ਹਾਂ ਟਵੀਟਸ ਕੀਤੇ, ''ਕੇਰਲ ਦੇ ਲੋਕ ਹਮੇਸ਼ਾ ਅਤੇ ਹੁਣ ਵੀ ਯੂਏਈ ਦੀ ਸਫ਼ਲਤਾ ਦੇ ਸਾਂਝੀਦਾਰ ਰਹੇ ਹਨ। ਪ੍ਰਭਾਵਤ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਸਾਡੀ ਖ਼ਾਸ ਜ਼ਿੰਮੇਵਾਰੀ ਬਣਦੀ ਹੈ। ਖ਼ਾਸ ਤੌਰ 'ਤੇ ਇਸ ਪਾਕ ਮਹੀਨੇ ਵਿਚ।
kerala Floodਜ਼ਿਕਰਯੋਗ ਹੈ ਕਿ ਕੇਰਲ ਵਿਚ ਬਾਰਿਸ਼ ਦੇ ਘੱਟ ਹੋਣ ਅਤੇ ਰਾਹਤ ਮੁਹਿੰਮ ਦੇ ਆਖਰੀ ਪੜਾਅ ਵਿਚ ਹੋਣ ਨਾਲ ਲੋਕਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੀ ਹੈ ਪਰ ਬੇਘਰ ਹੋਏ ਲੱਖਾਂ ਲੋਕਾਂ ਦਾ ਪੁਨਰਵਾਸ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦਾ ਕੰਮ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਰਾਜ ਵਿਚ ਅੱਠ ਅਗੱਸਤ ਦੇ ਬਾਅਦ ਤੋਂ ਮਾਨਸੂਨ ਦੇ ਦੂਜੇ ਪੜਾਅ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਦੇ ਚਲਦੇ 300 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਹਨ। 7.24 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ, ਜਿਨ੍ਹਾਂ ਨੂੰ 5645 ਰਾਹਤ ਕੈਂਪਾਂ ਵਿਚ ਠਹਿਰਾਇਆ ਹੈ।
kerala Floodਕੇਰਲ ਦੇ ਮੁੱਖ ਮੰਤਰੀ ਪਿਨਾਰਯੀ ਵਿਜਯਨ ਨੇ ਦਸਿਆ ਕਿ ਰਾਜ ਮੰਤਰੀ ਮੰਡਲ ਨੇ ਹੜ੍ਹ ਤੋਂ ਬਾਅਦ ਰਾਹਤ, ਪੁਨਰਵਾਸ ਅਤੇ ਪੁਨਰ ਨਿਰਮਾਣ ਕਾਰਜਾਂ 'ਤੇ ਚਰਚਾ ਦੇ ਲਈ 30 ਅਗੱਸਤ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਗਵਰਨਰ ਨੂੰ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕੀਤਾ ਹੈ।